ਕੋਈ ਦੇਵੀਂ ਕੰਮ ਦੀ ਮੱਤ ਭਿਰਾ

ਕੋਈ ਦੇਵੀਂ ਕੰਮ ਦੀ ਮੱਤ ਭਿਰਾ
ਇਥੇ ਕਦ ਆਵਾਂਗੇ ਵੱਤ ਭਿਰਾ

ਜਿਨ੍ਹੇ ਬੋਲਿਆ ਹਰਫ਼ ਮੁਹੱਬਤ ਦਾ
ਇਥੇ ਉਹਦੀ ਬਣ ਗਈ ਗਤ ਭਿਰਾ

ਐਵੇਂ ਕੰਦਾਂ ਪਏ ਉਸਾਰਦੇ ਓ
ਇਥੇ ਪੈਣੀ ਕੋਈ ਨਈਂ ਛੱਤ ਭਿਰਾ

ਤੂੰ ਕਲਾ ਇਧਰ ਨਾ ਆਵੀਂ
ਮੇਰੀ ਰਾਹ ਵਿਚ ਬੈਠੇ ਸੱਤ ਭਿਰਾ

ਐਥੋਂ ਨੀਵੀਂ ਪਾ ਕੇ ਨੱਸੀ ਜਾ
ਇਹ ਪ੍ਰਿਆ ਲਾਂਧੀ ਪਤ ਭਿਰਾ

ਜਦ ਚਾਵਲ ਘਰ ਵਿਚ ਮੁੱਕ ਗਏ
ਪੇ ਮੂੰਹੋਂ ਮੰਗਣ ਭਤ ਭਿਰਾ

ਉਹਨੂੰ ਵਾਸਫ਼ ਦਿਲ ਵਿਚ ਵੇਖ ਲੈ
ਐਂਵੇਂ ਬਹੁਤਾ ਸ਼ੋਰ ਨਾ ਘੱਤ ਭਿਰਾ

ਹਵਾਲਾ: ਭਰੇ ਭੜੋਲੇ, ਵਾਸਫ਼ ਅਲੀ ਵਾਸਫ਼ ( ਹਵਾਲਾ ਵੇਖੋ )