ਅਜੀਬ ਰੁੱਤ ਏ

ਅਜੀਬ ਰੁੱਤ ਏ ਬਿਹਾਰ ਵਿਚ ਵੀ ਉਦਾਸ ਬੂਟੇ
ਉਦਾਸ ਲਗਰਾਂ
ਬੇਰੰਗ ਸ਼ਾਮਾਂ ਬੇਨੂਰ ਫ਼ਜਰਾਂ
ਬਿਹਾਰ ਦੇ ਫੁੱਲ ਖ਼ਿਜ਼ਾਂ ਦੇ ਆਉਣ ਦੀ ਖ਼ਬਰ ਸੁਣ ਕੇ ਈ
ਝੜ ਗਏ ਨੇਂ
ਨੁਖੀਜ਼ ਗ਼ੁੰਚੇ ਵੀ ਫੁੱਲ ਬਣਨ ਨੂੰ ਬਹੁਤ ਪਹਿਲਾਂ ਈ ਸੜ ਗਏ ਨੇਂ
ਗ਼ਰੀਬ ਲੋਕਾਂ ਦੇ ਬਾਲ ਬੱਚੇ ਇਹ ਮਾਰ ਵਰਤ ਚੋਂ
ਨਿਕਲ ਤੋਂ ਪਹਿਲਾਂ ਐਂ ਮਾਪਿਆਂ ਤੋ ਵਿਛੜ ਗਏ ਨੇਂ
ਜਵਾਨ ਅੱਖੀਆਂ ਦੇ ਖ਼ੋ ਅਬੀ ਹੁਲੀਏ ਕਿਸੇ ਸ਼ਕਲ ਵਿਚ ਢਲਣ ਤੋਂ ਪਹਿਲਾਂ ਈ
ਬਗੜ ਗਏ ਨੇਂ
ਮੁਹੱਬਤਾਂ ਦੇ ਵਕੀਲ ਸਾਰੇ ਬਿਨਾਂ ਦਲੀਲੋਂ
ਈ ਹਰ ਗਏ ਨੇਂ
ਤੇ ਦੋ ਦਿਲਾਂ ਦੇ ਪੈਮਾਨ ਵਾਅਦੇ ਸਲੇਟ ਦਿਲ ਤੋਂ ਉੱਤਰ ਗਏ ਨੇਂ

ਅਜੀਬ ਰੁੱਤ ਏ
ਸਮੇ ਦੀ ਛਾਤੀ ਤੇ ਬਹਿ ਕੇ ਮੈਂ ਜੋ ਫ਼ਰੇਬ ਰੁੱਤ ਚੋਂ ਯਕੀਨ ਲੱਭਣਾਂ
ਕਿਸੇ ਦੇ ਦਿੱਤੇ ਮੈਂ ਮਾਣ ਵਿਚੋਂ ਪਤਾ ਨਹੀਂ ਕਾਹਨੂੰ ਤੌਹੀਨ ਲੱਭਣਾਂ
ਪਰਾਏ ਜਿਸਮਾਂ ਦੀ ਧੂੜ ਵਿਚੋਂ
ਵਿਛੋੜਿਆਂ ਦਾ ਸਰਾਬ ਲੈ ਕੇ
ਅਜੇ ਵੀ ਦਲ ਦੇ ਮਕੀਨ ਲੱਭਣਾਂ
ਜਫ਼ਾ ਉਗਾ ਕੇ ਵਫ਼ਾ ਵਡੈਚਾਂ ਮੈਂ ਠੇਕੇ ਐਸੀ
ਜ਼ਮੀਨ ਲੱਭਣਾਂ
ਬਗ਼ੈਰ ਲਫ਼ਜ਼ਾਂ ਸਵਾਲ ਹੋਵੇ
ਬਗ਼ੈਰ ਜਵਾਬ ਹੋਵੇ ਮੈਂ ਉਹ ਨਿਗਾਹਵਾਂ ਚ ਜੈਨ ਲੱਭਣਾਂ
ਪਤਾ ਨਹੀਂ ਕਾਹਨੂੰ
ਕਿਤਾਬ ਦਲ ਦੀ ਮੈਂ ਬੰਦ ਰੱਖ ਕੇ ਤੇ ਝੂਟੇ ਵਾਜ਼ਾਂ ਚੋਂ
ਦੇਣ ਲੱਭਣਾਂ

ਅਜੀਬ ਰੁੱਤ ਏ
ਬਿਸਾਤ ਤੋਂ ਵੱਧ ਭਾਰ ਚੁੱਕ ਕੇ ਵੀ ਮੁਤਮਾਈਨ ਨੇਂ ਵਿਚਾਰੇ ਲੋਕੀਂ
ਬੇਨੂਰ ਅੱਖਾਂ ਚ ਮੋਏ ਖ਼ਵਾਬਾਂ ਦੇ ਲਾਸ਼ੇ ਢੂੰਡੇ
ਨਕਾਰੇ ਲੋਕੀਂ

ਵਫ਼ਾ ਦੇ ਮੋਤੀ ਕਰਾ ਹਾਂ ਗਲੀਆਂ ਚ ਰਲਦੇ ਵੇਖਾਂ ਤੇ
ਦੁੱਖ ਨਹੀਂ ਹੁੰਦਾ
ਸਮਾਨਾਂ ਵੱਲ ਜੋ ਦੁਆ ਮੈਂ ਘੱਲਾਂ ਉਹ ਅਰਸ਼ ਤੀਕਰ ਨਾ ਪਹੁੰਚ ਪਾਏ
ਤੇ ਦੁੱਖ ਨਹੀਂ ਹੁੰਦਾ
ਅਖ਼ੀਰੀ ਮੰਜ਼ਿਲ ਏ ਬੇ ਹੱਸੀ ਦੀ ਕਿਸੇ ਦੇ ਮਿੱਥੇ ਤੇ ਸੁਖ
ਜੇ ਵੇਖਾਂ ਤੇ ਸੁੱਖ ਨਹੀਂ ਹੁੰਦਾ
ਕਿਸੇ ਦੀ ਝੋਲ਼ੀ ਚ ਦੁੱਖ ਵੇਖਾਂ ਤੇ ਦੁੱਖ ਨਹੀਂ ਹੁੰਦਾ
ਅਜੀਬ ਰੁੱਤ ਏ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 30 ( ਹਵਾਲਾ ਵੇਖੋ )