ਸ਼ੀਸ਼ਾ ਇੱਕ ਲਿਸ਼ਕਾਰੇ ਦੋ

ਕਦੇ ਕਿਸੇ ਨੂੰ ਆਖਦੀ
ਤੂੰ ਮੇਰੀ ਅੱਖ ਦਾ ਰੰਗ
ਤੂੰ ਮੇਰੇ ਸਾਹ ਦੀ ਵਾਸ਼ਨਾ
ਤੂੰ ਮੇਰੀ ਗੱਲ ਦਾ ਮਾਣ
ਤੂੰ ਮੇਰੀ ਜਾਨ ਦੀ ਜਾਨ
ਤੂੰ ਕਦੀ ਤੇ ਹੱਸ ਕੇ ਜੁਲਿਆ!
ਮੈਥੋਂ ਵੀ ਕੋਈ ਸ਼ੈ ਮੰਗ

ਤੇ ਕਦੇ ਕਿਸੇ ਨੂੰ ਆਖਦੀ!
ਸੂਰਜ ਝੂਠ ਤੇ ਧੁੱਪ ਵੀ ਝੋਟੀ
ਝੂਠੀ ਛਾਂ ਦੀ ਠੰਡ
ਝੂਠਾ ਮਿਰਜ਼ਾ ਝੂਠੀ ਸਾਹਿਬਾਨ
ਝੂਠਾ ਠੰਡਾ ਜੰਡ
ਨਾਂ ਮੈਂ ਤੇਰੇ ਗ਼ਮ ਚੁੱਕਣੀ ਆਂ
ਨਾਂ ਤੂੰ ਦੁੱਖ ਵਿੰਡ