ਹਿੱਕ ਦਰਦੋਂ ਦਿਲ ਆਬਾਦ ਰਹੇ

ਹਿੱਕ ਦਰਦੋਂ ਦਿਲ ਆਬਾਦ ਰਹੇ
ਬੀਹ ਕੁੱਲ ਸ਼ੈ ਤੋਂ ਆਜ਼ਾਦ ਰਹੇ

ਐਂ ਆਜ਼ਿਜ਼ ਜਿੰਦੜੀ ਸਾਡੜੀ ਤੇ
ਨਿੱਤ ਸੋਹਣੀਆਂ ਦਾ ਬੇਦਾਦ ਰਹੇ

ਇਹੀਂ ਸੋਹਣੇ ਦੇ ਨਾਜ਼ ਨਵਾਜ਼ ਕਿਨੂੰ
ਰੋਗ ਰੋਗ ਵਿਚ ਲੱਖ ਫ਼ਰਿਆਦ ਰਹੇ

ਨਿੱਤ ਇਸ਼ਕ ਔਲੜਾ ਸਾਂਵਲ ਦਾ
ਭੋਲੀ ਦਲੜੀ ਦਾ ਉਸਤਾਦ ਰਹੇ

ਇਹਦੇ ਬਰਕਤ ਯਮਨ ਕਲਾਮ ਕਿਨੂੰ
ਸਭ ਫ਼ਹਿਮ ਫ਼ਿਕਰ ਬਰਬਾਦ ਰਹੇ

ਦਿਲ ਨਾਨਘੀਂ ਦੀ ਤਲਵੀਨ ਅੰਦਰ
ਕਢੀਂ ਸ਼ਾਦ ਕਢੀਂ ਨਾਸ਼ਾਦ ਰਹੇ

ਸੰਨ ਸੋਹਣਾ ਸਾਂਵਲ ਯਾਰ ਸੱਜਣ
ਤੇਰਾ ਹੁਸਨ ਜ਼ਿਆਦ ਵ ਜ਼ਿਆਦ ਰਹੇ

ਮੈਨੂੰ ਸਹੁੰ ਹੈ ਤੀਡੇ ਵਿਸਾਰੇ ਦੀ
ਹੱਕਾ ਰਮਜ਼ ਤੇਰੀ ਨਿੱਤ ਯਾਦ ਰਹੇ

ਭੱਜ ਫ਼ਾਰਸ ਹਿੰਦ ਕਿਨੂੰ ਜੋਗੀ
ਨਿੱਤ ਸਾਲਿਕ ਇਸ਼ਕ ਆਬਾਦ ਰਹੇ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 206 ( ਹਵਾਲਾ ਵੇਖੋ )