ਮੁੱਲਾਂ ਜ਼ਾਹਿਦ, ਨਾ ਥੀ ਜਾਹਿਦ

ਮੁੱਲਾਂ ਜ਼ਾਹਿਦ, ਨਾ ਥੀ ਜਾਹਿਦ
ਇਸ਼ਕ ਇਲਾਹੀ ਐਨ ਈਮਾਨ

ਸੋਫ਼ੀਤ ਦੀ ਚਾਲ ਨਿਰਾਲੀ
ਸ਼ਰ੍ਹਾ ਕਿਨੂੰ ਥੀ ਜ਼ਰਾ ਖ਼ਾਲੀ
ਸਮਝ ਨਾ ਸਕਦਾ ਕੋਈ ਨਾਦਾਨ

ਜ਼ੌਕ ਸਮਾ ਤੇ ਇਸ਼ਕ ਮਜ਼ਾਜ਼ੀ
ਦਰਦ ਗੁਦਾਜ਼ ਅਤੇ ਜ਼ਾਂਬਾਜ਼ੀ
ਇਸ਼ਕ ਹਕੀਕੀ ਦਾ ਸਾਮਾਨ

ਯੂਸੁਫ਼ ਤੇ ਹਈ ਆਸ਼ਿਕ ਜ਼ਲੈਖ਼ਾ
ਅਹਸਨ ਕਸਸ ਉਸੇ ਫ਼ਰਮਾਇਆ
ਵਿਚ ਕੁਰਆਨ ਸੱਚੇ ਸੁਬਹਾਨ

ਹਜ਼ਰਤ ਖ਼ੁਆਜਾ ਕੁਤਬ ਵਲਾਇਤ
ਹੋਇਆ ਮਹਿਜ਼ ਸ਼ਹੀਦ ਮੁਹੱਬਤ
ਖ਼ੰਜਰ ਵਾਂਗ ਲੱਗੀ ਸਿਰ ਤਾਣ

ਉਹ ਤੌਹੀਦ ਸੁੰਝਾਣਨ ਸਾਲਿਕ
ਲੌ ਦਲੀਤਮ ਕੱਲ ਸਸ਼ੇ ਹਾਲਕ
ਸ਼ਾਇਦ ਜੇਂ ਦੇ ਹਨ ਅਦਲਾਨ

ਇਹ ਤੌਹੀਦ ਵਹਾਬੀਂ ਵਾਲੀ
ਜ਼ਾਹਰ ਸ਼ਿਰਕ ਕਿਨੂੰ ਹੈ ਖ਼ਾਲੀ
ਬਾਤਨ ਦੇ ਵਿਚ ਲੱਖ ਨੁਕਸਾਨ

ਮਜ਼ਹਬ ਪਾਕ ਅਕਾਐਦ ਬਰਹੱਕ
ਨਕਲੋਂ ਕਸ਼ਫ਼ੋਂ ਕਰਨ ਮੁਹੱਕਿਕ
ਨਹੱਕ ਤੋਂ ਨਾ ਕਰ ਬੁਹਤਾਨ

ਥੀ ਮੁਸਤਗ਼ਰਕ ਬਹਿਰ ਸ਼ਰੀਅਤ
ਲਹਿੰਦੇ ਦੁਰ ਇਸਰਾਰ ਹਕੀਕਤ
ਇਹ ਸੂਫ਼ੀ ਸਾਲਿਕ ਦਾ ਸ਼ਾਨ

ਹੁਣ ਕੁਰਆਨ ਹਦੀਸੋਂ ਵਾਕਫ਼
ਹੁਣ ਇਸਰਾਰ ਕਹਿਣ ਦੇ ਆਰਿਫ਼
ਇਸ ਨੂੰ ਕਹਿਣਦਨ ਬੇਦ ਪ੍ਰਾਣ

ਸੌਮ ਸਲਆਤ ਅੰਦਰ ਨਿੱਤ ਪੂਰੇ
ਜਾਨਣ ਆਪ ਕੌਂ ਮਹਿਜ਼ ਅਧੂਰੇ
ਇਹ ਬੇ ਨਫ਼ਸੀ ਦਾ ਬੁਰਹਾਨ

ਅਮਰ ਤੇ ਨਹੀ ਅਤੇ ਹੁਣ ਕਾਇਮ
ਆਪਣੇ ਨਫ਼ਸ ਤੇ ਰਹਿੰਦੇ ਹਾਕਮ
ਪੋਨਹੀਂ ਗ਼ੈਰਤ ਡਿਹੈਂ ਨਾ ਧਿਆਣ

ਇਸ ਕੂੰ ਅਮਰ ਨਹੀ ਕਿਆ ਸੋਹੰਦਾ
ਜੋ ਕੋਈ ਗ਼ੈਰ ਦਾ ਆਮਿਰ ਹੁੰਦਾ
ਆਪਣੇ ਨਫ਼ਸ ਕਿਨੂੰ ਨਿਸਿਆਨ

ਕੋਈ ਕਹੀਂ ਦਾ ਭਾਰ ਨਾ ਚੀਂਦਾ
ਹਰ ਕੋਈ ਅਪਣਾ ਸਈ ਕਰੇਂਦਾ
ਅਪਣਾ ਧਿਆਣ ਰੱਖੋ ਹਰ ਆਨ

ਤਕਵੀ ਆਮਦਾ ਹੈ ਮਰਦਾ ਰੂੰ
ਤਕਵੀ ਖ਼ਾਸ ਦਾ ਕੁੱਲ ਉੱਗਿਆ ਰੂੰ
ਅਕਰਮਕਮ ਅਤਕੀ ਪਹਿਚਾਣ

ਜ਼ਾਹਰ ਸੰਤ ਦੇ ਹਨ ਤਾਬਿ
ਬਾਤਨ ਦੇ ਆਦਾਬ ਕੌਂ ਜਾਮਾ
ਤਿਡਾਂ ਪੈਂਦੇ ਹਨ ਇਰਫ਼ਾਨ

ਹੁਣ ਇਹ ਆਲਮ ਇਲਮ ਅਲੀ ਦੇ
ਹੁਣ ਵਾਰਿਸ ਇਹ ਸ਼ਰ੍ਹਾ ਨਬੀ ਦੇ
ਹੁਣ ਇਹ ਆਰਿਫ਼ ਸਿਰ ਸੁਬਹਾਨ

ਕੌਣ ਇਹਨੀਂ ਤੇ ਹੁਕਮ ਚਲਾਵੇ
ਤਰਕ ਅਦਬ ਕਰ ਦੇਣ ਵੰਜਾਵੇ
ਹੁਣ ਇਹ ਅਤਕਾ-ਏ-ਅਲਰਹਮਨ

ਥੀ ਤੋਂ ਆਕਿਲ, ਨਾ ਥੀ ਗ਼ਾਫ਼ਲ
ਕਸ਼ਫ਼ ਸ਼ਹੂਦ ਦਾ ਥੀ ਤੋਂ ਕਾਇਲ
ਬਾਝ ਸ਼ਹੂਦ ਨਹੀਂ ਐਕਾਨ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 99 ( ਹਵਾਲਾ ਵੇਖੋ )