ਰੁਠੜਾ ਰਾਂਝਣ ਯਾਰਨੀ

ਰੁਠੜਾ ਰਾਂਝਣ ਯਾਰਨੀ
ਮਿਠੜਾ ਹਾਰ ਸੰਘਾਰ ਨੀ

ਚੌੜਾ ਚਪੋੜ ਥੀਆ ਵਿਚ ਬਾਹੀਂ
ਤਰੜਾ ਚੰਦਨ ਹਾਰਨੀ

ਸੁਰਮਾ, ਸਿੰਧ ਮਸਾਗ ਨਾ ਸੂਹੇ
ਕੋਝਾ ਕਜਲਾ ਧਾਰਨੀ

ਗ਼ਮ ਡੇ ਕਰ ਗ਼ਮ ਖ਼ਾਰ ਨਾ ਹੋਇਆ
ਦਰਦ ਅੰਦੋਹ ਹਜ਼ਾਰ ਨੀ

ਸਾਂਵਲ ਦਰਦ ਆਜ਼ਾਰ ਨਾ ਸੁਣਦਾ
ਨਿਸਾਂ ਸਿਵਲ ਮਜ਼ਾਰ ਨੀ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 153 ( ਹਵਾਲਾ ਵੇਖੋ )