ਪਈ ਦਿਲ ਬਿਰਹੋਂ ਦੀ ਭੂਮ
ਪਈ ਦਿਲ ਬਿਰਹੋਂ ਦੀ ਭੂਮ
ਭਲੇ ਦਰਸ ਹੁਨਰ ਦੇ
ਦਰਦੀਂ ਲਾਈ ਧੂਮ
ਵਿਸਰੇ ਵਿਰਦ ਸਹਿਰ ਦੇ
ਥਈ ਤਹਿਕੀਕ ਮਿਸਾਈਲ ਜ਼ੋਕੀ
ਗੁਜ਼ਰੇ ਇਲਮ ਉਲੂਮ
ਪਿਆਰੇ ਫ਼ਿਕਰ ਨਜ਼ਰ ਦੇ
ਛਟੜੀ ਰਾਹ ਰੋਸ਼ ਤਕਲੀਦੀ
ਤਰੜੀ ਰਸਮ ਰਸੂਮ
ਵੁਠੜੇ ਮੀਂਹ ਮਿਹਰ ਦੇ
ਸਦਕੇ ਹਿੱਕ ਦਲੜੀ ਦਾਨੀ ਦੇ
ਕੱਲ੍ਹ ਅਫ਼ਲਾਕ ਨਜੂਮ
ਕਿਆ ਤਬਕੇ ਅਨਸਰ ਦੇ
ਬਰਕਤ ਬਹਿਰ ਉਲੂਮ ਹਕਾਇਕ
ਥਏ ਵਾਜ਼ਿਹ ਮਫ਼ਹੂਮ
ਸਿਰ ਇਸਰਾਰ ਦਹਰ ਦੇ
ਹਰ ਮੌਜੂ ਦੂੰ ਰਮਜ਼ ਵਜੂਦੀ
ਕੀਤਾ ਸ਼ੋਰ ਹਜੂਮ
ਵਾਣਗੇ ਰੋਜ਼ ਹਸ਼ਰ ਦੇ
ਜੋਗੀ ਜਗਤ ਨਭਾਵਨ ਪੂਰਾ
ਹੈ ਬੇਸ਼ੱਕ ਮਾਦੋਮ
ਵਿਚ ਰਹੀਂ ਜੱਗ ਅਬਤਰ ਦੇ
Reference: Aakhya miyan jogi ne; Asif khan; Page 164