ਲੜਦੇ ਲੱਖ ਲੱਖ ਵਾਰ, ਗ਼ਮਜ਼ੇ ਜਾਦੂਗਰ ਦੇ
ਲੜਦੇ ਲੱਖ ਲੱਖ ਵਾਰ, ਗ਼ਮਜ਼ੇ ਜਾਦੂਗਰ ਦੇ
ਬਾਨਕੀ ਤੇਗ਼ ਕਟਾਰ, ਅਸ਼ੋਹ ਨਾਜ਼ ਨਜ਼ਰ ਦੇ
ਸੁੱਕ ਸਾਂਵਲ ਦੀ ਸਾਂਗ ਲਗਾਏ
ਸੀਨਾ ਸਖ਼ਤ ਆਜ਼ਾਰ, ਸੈ ਸੈ ਸਿਵਲ ਨਜਰ ਦੇ
ਭਾਹ ਬਿਰਹੋਂ ਦੀ ਤਨ ਮਨ ਭੜਕੇ
ਦਲੜੀ ਵਾਂਗ ਅੰਗਾਰ, ਦੁਖਦੇ ਦੌਦ ਜਿਗਰ ਦੇ
ਇਸ਼ਕ ਅਸਾਂ ਨੂੰ ਬਾਗ਼ ਬਣਾਇਆ
ਸੀਨਾ ਮਿਸਲ ਬਹਾਰ, ਗੁਲ ਫੁੱਲ ਦਾਗ਼ ਅੰਦਰ ਦੇ
ਪਲ ਪਲ ਚੁੱਕਦੇ ਮੂਲ ਨਾ ਸਕਦੇ
ਅਲਹੜੇ ਜ਼ਖ਼ਮ ਹਜ਼ਾਰ, ਕਾਰੀ ਤੀਰ ਕਹਿਰ ਦੇ
ਨੀਂਹ ਨਿਆਰੀ, ਬਾਜ਼ੀ ਖ਼ੀਲੀ
ਦਲਦੇ ਸ਼ਹਿਰ ਬਾਜ਼ਾਰ, ਵਾਸੀ ਪਰਮ ਨਗਰ ਦੇ
Reference: Aakhya miyan jogi ne; Asif khan; page 137