ਹੈ ਬਾਤਨ ਆਬਾਦ ਸਦਾ, ਤੋੜੇ ਜ਼ਾਹਰ ਮਹਿਜ਼ ਖ਼ਰਾਬੀ

ਹੈ ਬਾਤਨ ਆਬਾਦ ਸਦਾ, ਤੋੜੇ ਜ਼ਾਹਰ ਮਹਿਜ਼ ਖ਼ਰਾਬੀ
ਸੂਰਤ ਜਿਸਮੀ, ਕਸਰਤ ਵਹਿਮੀ, ਡੱਸਦੀ ਨਕਸ਼ ਬਰ ਆਬੀ

ਹੈ ਹਿੱਕ ਬਹਿਰ ਹਕੀਕਤ ਹੱਕੀ, ਬੀਹ ਸਭ ਸਾਫ਼ ਸਰਾਬੀ
ਅਸ਼ੀਨੀਤ ਤੇ ਗ਼ੀਰੀਤ, ਵਹਿਮ, ਖ਼ਿਆਲ ਤੇ ਖ਼ੋ ਅਬੀ

ਵਾਂਗ ਮਹਿਤ ਹਵੀਤ ਜ਼ਾਤੀ, ਸ਼ਕਲ ਹਬਾਬ ਹਜਾਬੀ
ਜੀਵਂਨ ਮਨਸੂਰ ਅਣ ਅਲਬਹਰ ਆਲਾ, ਥੀਆ ਜਬ ਮਹਿਵ ਹਬਾਬੀ

ਦਲੜੀ ਹਰ ਬੇ ਦਿਲ ਦੀ ਜ਼ਾਤੀ, ਹੁੱਬ ਕਿਨੂੰ ਬੇਤਾਬੀ
ਕੁੱਲ ਸੋਹਣੇ ਸਾਂਵਲ ਨਾਜ਼ੋ ਦਾ ਨਾਜ਼ੁਕ ਨੀਂਹ ਨਕਾਬੀ

ਦਿਲ ਕਾਅਬਾ, ਦਿਲ ਅਰਸ਼ ਮਜੀਦੀ, ਦਿਲ ਕੁਰਆਨ ਕਿਤਾਬੀ
ਜੋਗੀ ਜਜ਼ਬ ਆਲਾ ਬੇਸ਼ੱਕ, ਬੀਤ ਹਰਮ ਦਾ ਬਾਬੀ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 195 ( ਹਵਾਲਾ ਵੇਖੋ )