ਦਿਲ ਨੁਕਤਾ ਨੂਰ ਕਦਮ ਦਾ ਏ

ਦਿਲ ਨੁਕਤਾ ਨੂਰ ਕਦਮ ਦਾ ਏ
ਹਿੱਕ ਖ਼ਾਲ ਜਮਾਲ ਸਨਮ ਦਾ ਏ

ਜੋ ਹੈ ਫ਼ਰਦ ਮੁਕੰਮਲ ਕਾਮਲ
ਆਪਣੇ ਨੁਕਤਾ ਦਾ ਹੈ ਵਾਸਲ
ਕੁੱਲ ਤੋਂ ਨਿਆਰਾ, ਕੁੱਲ ਤੋਂ ਸ਼ਾਮਿਲ
ਆਰਿਫ਼ ਲਵਾ ਕਲਮ ਦਾ ਏ

ਥਈ ਜਬ ਜ਼ਾਇਲ ਅਸ਼ੀਨੀਅਤ
ਗਈ ਗ਼ੈਰਤ ਤੇ ਐਨੀਅਤ
ਹੈ ਜਥ ਗ਼ੈਬ ਉਲਗ਼ਾੈਬ ਹੋਇਅੱਤ
ਲਾਬ ਵਜੂਦ ਅਦਮ ਦਾ ਹੈ

ਜਿਸ ਨੂੰ ਜ਼ੌਕ ਹਜ਼ੂਰ ਮੁਹਇਆ
ਇਸ ਨੂੰ ਜਾਮ ਤਹੋਰ ਮੁਹਇਆ
ਰਬਤ ਬਤੋਨ, ਜ਼ਹੂਰ ਮੁਹਇਆ
ਵਾਸੀ ਦੇਸ ਪਰਮ ਦਾ ਏ

ਜੋ ਦਿਲ ਪਾਕ ਥਈ ਉੱਗਿਆ ਰੂੰ
ਸਾਫ਼ ਖ਼ੁਲਸ ਹੋਈ ਖ਼ਸ ਖਾ ਰੂੰ
ਹੈ ਆਬਾਦ ਗੱਲੋਂ ਗਲਜ਼ਾਰੋਂ
ਸਾਗੀ ਬਾਗ਼ ਅਰਮ ਦਾ ਏ

ਮਜ਼ਹਰ ਨੂਰ ਜ਼ਹੂਰ ਤਜਲੀ
ਮਸ਼ਦ ਕਰਬ ਦੁਨੀ ਫ਼ਤਦਲੀ
ਮਰਕਜ਼ ਗਰਦਿਸ਼ ਅਰਸ਼ ਮਾਲੀ
ਬੇਸ਼ੱਕ ਦਮ ਆਦਮ ਦਾ ਏ

ਰੌਣਕ ਹੁਸਨ ਕਮਾਲ ਦੀ ਦਲੜੀ
ਜ਼ੁਲਫ਼ ਅਤੇ ਖ਼ਤ ਖ਼ਾਲ ਦੀ ਦਲੜੀ
ਅਕਸ ਜਮਾਲ ਜਲਾਲ ਦੀ ਦਲੜੀ
ਬਰਜ਼ਖ਼ ਦੇਰ ਹਰਮ ਦਾ ਏ

ਦਿਲ ਅਦਰੀਸ ਮਦਰਸ ਹਰ ਦਾ
ਦਿਲ ਲੁਕਮਾਨ ਹਕੀਮ ਅੰਦਰ ਦਾ
ਦਿਲ ਹੈ ਖ਼ਿਜ਼ਰ ਤਰੀਕ ਸਫ਼ਰ ਦਾ
ਹਰਦਮ ਸਾਥੀ ਦਮ ਦਾ ਏ

ਜੋਗੀ ਜਾਨ ਫ਼ਰੀਦੀ ਮਲਤ
ਖ਼ਲਤ, ਇਸ਼ਕ, ਮੁਹੱਬਤ, ਮਲਤ
ਬਿੱਠ ਪਈ ਇਲਮ ਅਮਲ ਦੀ ਇਲਤ
ਆਸਰਾ ਫ਼ਜ਼ਲ ਕਰਮ ਦਾ ਏ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 199 ( ਹਵਾਲਾ ਵੇਖੋ )