ਸ਼ੁਕਰ ਵੰਡਾਂ ਰੇ

ਸ਼ੁਕਰ ਵੰਡਾਂ ਰੇ
ਮੋਰਾ ਪਿਆ ਮੂਸੇ ਮਿਲਣ ਆਇਉ
ਸ਼ੁਕਰ ਵੰਡਾਂ ਰੇ

ਖਿੜ ਖਿੜ ਹਾਸੀ ਦੂਰ ਉਦਾਸੀ
ਚਾਨਣ ਪੀਵੇ ਜਿੰਦ ਪਿਆਸੀ
ਲੂੰ ਲੂੰ ਠੰਢਾਂ ਰੇ
ਸ਼ੁਕਰ ਵੰਡਾਂ ਰੇ
ਮੋਰਾ ਪਿਆ ਮੂਸੇ ਮਿਲਣ ਆਇਉ
ਸ਼ੁਕਰ ਵੰਡਾਂ ਰੇ

ਹੱਲ ਹੁਲਾਰੇ, ਨੈਣਾਂ ਥਾਰੇ
ਹਸਤੀ ਮਸਤੀ ਰੰਗ ਉਤਾਰੇ
ਮੇਲ਼ ਪ੍ਰੀਤਮ ਕਮਲੀ ਕੀਤਮ
ਛਮ ਛਮ ਨਾ ਚੋਂ ਚੜ੍ਹ ਚੁਬਾਰੇ
ਜ਼ੁਲਫ਼ਾਂ ਛੰਡਾਂ ਰੇ
ਸ਼ੁਕਰ ਵੰਡਾਂ ਰੇ
ਮੋਰਾ ਪਿਆ ਮੂਸੇ ਮਿਲਣ ਆਇਉ
ਸ਼ੁਕਰ ਵੰਡਾਂ ਰੇ

ਬੋਲ ਪਿਆਦੇ ਦਲੜੀ ਠ੍ਠੱਗਨ
ਅੰਧਿਆਰੇ ਮੈਂ ਦੇਵੇ ਜਗਨ
ਗੋਸ਼ੇ ਬੈਠ ਕਲੋਲਾਂ ਹੋਈਆਂ
ਅੰਗ ਅੰਗ ਮਿੱਠੀਆਂ ਲਹਿਰਾਂ ਵਗਣ
ਚੱਖੀਆਂ ਖੰਡਾਂ ਰੇ
ਸ਼ੁਕਰ ਵੰਡਾਂ ਰੇ
ਮੋਰਾ ਪਿਆ ਮੂਸੇ ਮਿਲਣ ਆਇਉ
ਸ਼ੁਕਰ ਵੰਡਾਂ ਰੇ

ਮੇਲ ਵਿਛੋੜੇ ਦੇ ਘਰ ਢਕੇ
ਇੱਕ ਸੁਖ ਮਿਲਿਆ ਸੋ ਦੁੱਖ ਮੱਕੇ
ਰੂਹ ਨੇ ਰੰਗ ਰੰਗੋਲੀ ਖੇਡੀ
ਖ਼ੁਸ਼ੀਆਂ ਦੇ ਰਗ ਭਰ ਭਰ ਚੁੱਕੇ
ਬੰਨ੍ਹਿਆਂ ਪਿੰਡਾਂ ਰੇ
ਮੋਰਾ ਪਿਆ ਮੂਸੇ ਮਿਲਣ ਆਇਉ
ਸ਼ੁਕਰ ਵੰਡਾਂ ਰੇ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 107