ਪੀੜਾਂ ਵਿਕਣੇ ਆਈਆਂ

ਪੈੜਾਂ ਵਿਕਣੇ ਆਈਆਂ
ਸੱਜਣ ਜੀ! ਪੈੜਾਂ ਵਿਕਣੇ ਆਈਆਂ
ਕਿਸੇ ਨਾ ਹੱਸ ਕਰਾਈ ਬੋਹਣੀ
ਕਿਸੇ ਨਾ ਝੋਲ਼ੀ ਪਾਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ

ਉਮਰੋਂ ਲੰਮੇ ਆਸ ਦੇ ਪੈਂਡੇ
ਅਸੀਂ ਵਿਚੋਂ ਦੀ ਹੋਏ
ਪੱਬਾਂ ਹੇਠਾਂ ਚੀਕਣ ਸਾਹਵਾਂ
ਸੁਫ਼ਨੇ ਵੀ ਅੱਧ ਮੋਏ
ਜੁੱਸੇ ਅੱਤ ਪਰੈਣਾਂ ਵੱਜੀਆਂ
ਕਿਸੇ ਨਾ ਮਲ੍ਹਮਾਂ ਲਾਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ

ਨਿੱਜ ਸਮੇ ਨੇ ਹਰ ਮਹਾਤੜ ਦੀ
ਬੁਲਹੜੀ ਅਕੱਹੜੀ ਸੇਤੀ
ਉਹਦੀ ਪੀੜ ਵਨਡਾਵਨ ਦੀ ਥਾਂ
ਹੋਰ ਵਧੇਰੀ ਕੀਤੀ
ਉਹ ਵੀ ਮਗਰੋਂ ਲਾਹ ਕੇ ਟੁਰ ਗਏ
ਜਿਹਨਾਂ ਦਿੱਤੀਆਂ ਸਾਈਆਂ
ਪੀੜਾਂ ਵਿਕਣੇ ਆਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ

ਸਾਵੀਆਂ ਰੁੱਤਾਂ ਵਰਗੇ ਸੁਫ਼ਨੇ
ਚੀਕਾਂ ਦੇ ਵਿਚ ਗੁੰਨ੍ਹੇ
ਸ਼ਹਿਰ ਨੇਂ ਜਿਵੇਂ ਪੱਕਿਆਂ ਥਾਵਾਂ
ਪਿੰਡਾਂ ਦੇ ਪਿੰਡ ਸਣੇ
ਲਾਸ਼ਾਂ ਤੇ ਦਫ਼ਨਾਨਦੇ ਸੁਣਿਆ
ਰੂਹਾਂ ਕਿਸ ਦਫ਼ਨਾਈਆਂ!?
ਸੱਜਣ ਜੀ! ਪੀੜਾਂ ਵਿਕਣੇ ਆਈਆਂ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 20