ਚੰਨ ਸੂਰਜ

ਉਹਨੂੰ ਲੋਕੀ ਚੰਨ ਕਹਿੰਦੇ ਸਨ
ਮੈਂ ਸੂਰਜ ਅਖਵਾਂਦਾ ਸਾਂ
ਪੱਟ ਪਿੱਟ ਸਭੇ ਕੁੜੀਆਂ ਮੁੰਡੇ
ਤੱਕਦੇ ਜਿਧਰ ਜਾਂਦਾ ਸਾਂ

ਨਿੱਕੀਆਂ ਹੁੰਦਿਆਂ ਇਕੋ ਜਿਹੇ ਸਾਂ
ਪਿੰਡ ਦੀਆਂ ਕੱਚੀਆਂ ਰਾਹਵਾਂ ਉੱਤੇ
ਕੱਠੇ ਆਉਂਦੇ ਜਾਂਦੇ ਸਾਨੁੰ

ਵੱਡੀਆਂ ਹੋ ਕੇ ਦੋਵੇਂ ਕਿੰਨੇ
ਵੱਖਰੇ ਵੱਖਰੇ ਲੱਗਣੇ ਆਂ!
ਉਹ ਕੋਠੀ ਵਿਚ ਮੈਂ ਝੁੱਗੀ ਵਿਚ
ਇੰਜ ਤੇ ਵਸਣੇ ਆਂਂ

ਪਰ ਹੁਸਨ ਦੋਵੇਂ ਰੱਬ ਦੀ ਕਸਮੇ
ਮਿਲਣ ਗਿਲਣ ਸਨਗਨੇ ਆਂਂ