ਚੌਥੀ ਦੁਨੀਆ

ਸਾਡੀਆਂ ਅੱਖਾਂ ਦੇ ਵਿਚ ਹੰਝੂ
ਸਾਡੀਆਂ ਮਿੱਥੇ ਅਤੇ
ਭੁੱਖ ਤੇ ਬਿਮਾਰੀ ਦੀਆਂ ਲੀਕਾਂ
ਸਾਡੇ ਮੂੰਹ ਵਿਚ
ਦੱਬੀਆਂ ਹੋਇਆਂ ਗ਼ਮ ਦੀਆਂ ਚੀਕਾਂ

ਸਾਡੇ ਪੈਰਾਂ ਦੇ ਵਿਚ ਛਾਲੇ
ਸਾਡੇ ਕੰਬਦੀਆਂ ਬਿਲਹਾਂ ਅਤੇ
ਜਬਰ ਦੇ ਹਾਸੇ, ਸਾਡਾ ਭਜਾ ਜੱਸਾ
ਸਾਡੇ ਗੱਲ ਵਿਚ ਪਾਟੀਆਂ ਲੀਰਾਂ

ਲੱਕ ਲੱਕ ਰੋਵਣ
ਸਾਡੀਆਂ ਸੋਹਣੀਆਂ ਸੱਸੀਆਂ, ਹੈਰਾਨ

ਪਰ ਉਨ੍ਹਾਂ ਦਾ ਹਾਲ ਨਾ ਆਵੇ ਕੋਈਯ
ਸਾਡੇ ਮਿਰਜ਼ੇ , ਪਿੰਲ, ਰਾਂਝੇ
ਲੰਗੇ ਲੂਲੇ, ਸਾਡੇ ਚਾਰ ਚੁਫ਼ੇਰੇ
ਮਜਬੂਰੀ ਦੇ ਘੁੱਪ ਹਨੇਰੇ

ਅਸੀਂ ਕੱਠੇ ਹੋ ਨਈਂ ਸਕਦੇ
ਅਸੀਂ ਤੇ ਕੁੱਝ ਵੀ ਕਰ ਨਈਂ ਸਕਦੇ
ਜੀ ਨਈਂ ਸਕਦੇ ਮਰ ਨਈਂ ਸਕਦੇ
ਅਸੀਂ ਆਂ ਖ਼ੋਰੇ ਚੌਥੀ ਦੇ ਵਸਨੀਕਕ