ਦਿਲ ਦੀਆਂ ਸੱਧਰਾਂ ਨੂੰ ਪਰਚਾ ਨਹੀਂ ਸਕਦਾ ਮੈਂ ਫੇਰ ਵੀ ਏਥੋਂ ਉੱਠ ਕੇ ਜਾ ਨਹੀਂ ਸਕਦਾ ਮੈਂ ਭਾਵੇਂ ਸਾਰੀ ਦੁਨੀਆਂ ਦੁਸ਼ਮਣ ਹੋ ਜਾਵੇ, ਹੁਣ ਤੇ ਪਿੱਛੇ ਪੈਰ ਹਟਾ ਨਹੀਂ ਸਕਦਾ ਮੈਂ ਇਕ ਨਾ ਇਕ ਦਿਨ ਕੋਈ ਮੈਨੂੰ ਡੰਗੇਗਾ ਯਾਰਾਂ ਕੋਲੋਂ ਜਾਨ ਬਚਾ ਨਹੀਂ ਸਕਦਾ ਮੈਂ ਯਾਰੋ ਮੈਨੂੰ ਐਨਾ ਨਾ ਮਜਬੂਰ ਕਰੋ, ਅੱਖੀਂ ਵੇਖ ਕੇ ਮੱਖੀ ਖਾ ਨਹੀਂ ਸਕਦਾ ਮੈਂ ਉੱਚੀਆਂ-ਉੱਚੀਆਂ ਕੰਧਾਂ ਦੇਖ ਕੇ ਸੋਚ ਰਿਹਾਂ, ਅਜਮਲ ਇਨ੍ਹਾਂ ਨੂੰ ਕਿਉਂ ਢਾ ਨਹੀਂ ਸਕਦਾ ਮੈਂ