ਕੋਈ ਭਾਰ ਇਹ ਚਾ ਸਕਦਾ ਏ ਮੇਰੇ ਵਾਂਗ

ਅਜਮਲ ਵਜੀਹ

ਕੋਈ ਭਾਰ ਇਹ ਚਾ ਸਕਦਾ ਏ ਮੇਰੇ ਵਾਂਗ ਗ਼ਮ ਨੂੰ ਸੀਨੇ ਲਾ ਸਕਦਾ ਏ ਮੇਰੇ ਵਾਂਗ ਆਪੇ ਆਪਣੀ ਜਿੰਦੜੀ ਦੀ ਤਸਵੀਰ ਕੋਈ, ਜ਼ਖ਼ਮਾਂ ਨਾਲ਼ ਸਜਾ ਸਕਦਾ ਏ ਮੇਰੇ ਵਾਂਗ ਪਲਕਾਂ ਅਤੇ ਬਾਲ ਕੇ ਦੇਵੇ ਹਨਜੂਵਆਂ ਦੇ, ਕਿਹੜਾ ਜਸ਼ਨ ਮਨਾ ਸਕਦਾ ਏ ਮੇਰੇ ਵਾਂਗ ਤੇਰੀ ਤਨਹਾਈ ਦੀ ਸਿੰਜੀ ਮਹਿਫ਼ਲ ਵਿਚ, ਹੋਰ ਵੀ ਕੋਈ ਆ ਸਕਦਾ ਏ ਮੇਰੇ ਵਾਂਗ ਅਜਮਲ ਆਪਣੇ ਹੱਥੀਂ ਆਪਣੀਆਂ ਸੱਧਰਾਂ ਦੇ, ਦੀਵੇ ਕੌਣ ਬੁਝਾ ਸਕਦਾ ਏ ਮੇਰੇ ਵਾਂਗ

Share on: Facebook or Twitter
Read this poem in: Roman or Shahmukhi

ਅਜਮਲ ਵਜੀਹ ਦੀ ਹੋਰ ਕਵਿਤਾ