ਦਿਲ ਸ਼ੀਸ਼ੇ ਤੇ ਗ਼ਮ ਦੀਆਂ ਵਾਵਾਂ ਵੱਜੀਆਂ ਨੇ

ਦਿਲ ਸ਼ੀਸ਼ੇ ਤੇ ਗ਼ਮ ਦੀਆਂ 'ਵਾਵਾਂ ਵੱਜੀਆਂ ਨੇ ।
ਬੱਦਲਾਂ ਵਾਂਗੂੰ ਹੱਥ ਦੀਆਂ ਲੀਕਾਂ ਗੱਜੀਆਂ ਨੇ ।

ਦੇਖਾਂ ਤੇ, ਦੋ ਧੂੜ ਉਡਾਉਂਦੇ ਵੀਰਾਨੇ
ਕਹਿਣ ਨੂੰ ਚਿਹਰੇ ਤੇ ਦੋ ਅੱਖਾਂ ਸੱਜੀਆਂ ਨੇ ।

ਭਾਵੇਂ ਕਿੰਨੇ ਜਿਸਮ ਖ਼ਵਾਓ ਫੇਰ ਵੀ ਇਹ
ਖ਼ੂਨੀ ਗਿਰਝਾਂ ਹਿਰਸ ਦੀਆਂ ਕਦ ਰੱਜੀਆਂ ਨੇ ।

ਕੌਣ ਆਇਆ ਏ ਸੱਧਰਾਂ ਦੇ ਵੀਰਾਨੇ ਵਿਚ
ਕੀਹਨੇ ਵਿਚ ਲਾਵਾਰਸ਼ ਲਾਸ਼ਾਂ ਕੱਜੀਆਂ ਨੇ ।

'ਅਜਮਲ' ਯਾਰਾ! ਅੱਜ ਤੇ ਤੇਰੀਆਂ ਗੱਲਾਂ ਵੀ
ਮੇਰੇ ਦਿਲ ਤੇ ਪੱਥਰ ਵਾਂਗੂੰ ਵੱਜੀਆਂ ਨੇ ।