ਜਦ ਤੱਕ ਰਾਹੀਆਂ ਨੇ ਨਹੀਂ ਕਰਨੀ, ਕੋਈ ਸੂਰਤ ਏਕੇ ਦੀ

ਜਦ ਤੱਕ ਰਾਹੀਆਂ ਨੇ ਨਹੀਂ ਕਰਨੀ, ਕੋਈ ਸੂਰਤ ਏਕੇ ਦੀ
ਉਦੋਂ ਤੀਕਰ ਜੁੜ ਨਹੀਂ ਸਕਣੀ, ਕੰਧ ਕੋਈ ਵੀ ਰਿਸ਼ਤੇ ਦੀ

ਜਿੱਥੇ ਜ਼ੁਲਮ ਰਵਾਇਅਤ ਬਣ ਜਾਏ, ਸਦਾ ਈ ਰਾਤ ਹਨ੍ਹੇਰੀ ਰਹੇ
ਰਾਖੇ ਹੀ ਜੇ ਸੰਨਾਂ ਲਾਵਣ, ਕਾਹਦੀ ਗੱਲ ਉਲਾਹਮੇਂ ਦੀ

ਆਪਣੇ ਪਿੳੇੁ ਦੇ ਮਗਰੋਂ ਆਪਣਾ ਬਚਪਨ ਕੀਕਣ ਕੱਟਿਆ ਸੀ
ਮੈਨੂੰ ਕੀ ਕੁੱਝ ਯਾਦ ਕਰਾ ਗਈ, ਇਹ ਗੱਲ ਆਪਣੇ ਬੱਚੇ ਦੀ

ਅੱਜ ਵਿਛੜਣ ਦੀ ਸਾਲ ਗਿਰਾ ਏ, ਵਾਏ ਵਿਛੜਣ ਵਾਲੇ ਨੂੰ
ਲੀਰ ਕੌਈ ਜਾਂ ਤੋਹਫ਼ਾ ਦੇਵੀ, ਸਾਡੇ ਪਾਟੇ ਗਲਮੇਂ ਦੀ

ਕੱਲਰ ਖਾਧੀ ਧਰਤੀ ਆਤਿਫ਼ ਕਰਮਾਂ ਮਾਰੇ ਬੰਦੇ ਨੇ
ਇਸ ਤੋਂ ਵੱਧ ਬਦ-ਬਖ਼ਤੀ ਹੋਸੀ, ਕੀ ਪੰਜਾਬ ਦੇ ਖਿੱਤੇ ਦੀ