ਚਾ ਬੰਦੂਕ ਤੇ ਛੋੜ ਕੁਹਾੜੀ

ਚਾ ਬੰਦੂਕ ਤੇ ਛੋੜ ਕੁਹਾੜੀ
ਦੁਸ਼ਮਣ ਮਾਰ ਨਾ ਦੇਵਨ ਤਾੜੀ

ਕਿਉਂ ਖੋਹਲੀ ਤੋਂ ਦਲ ਦੀ ਤਾਕੀ
ਚੰਨ ਵਸਦਾ ਵੇ ਉੱਚੀ ਮਾੜੀ

ਕਈ ਐਦਾਂ ਸ਼ਬਰਾਤਾਂ ਆਈਆਂ
ਕੁੜੀਆਂ ਮੁੜ ਕੇ ਪੀਂਗ ਨਾ ਚਾਹੜੀ

ਵੇਲੇ ਦਾ ਖ਼ਰਗੋਸ਼ ਨਾ ਲੱਭਾ
ਢੂੰਡ ਥੱਕੇ ਹਾਂ ਝਾੜੀ ਝਾੜੀ

ਅਖ਼ਤਰ ਕਲੀਆਂ ਰੋਵਣ ਪਾਰੋਂ
ਅਸਾਂ ਤੇਰੀ ਯਾਦ ਸਿਹਾੜੀ