ਜੇ ਨਾ ਵੇਲਾ ਸਰੋਂ ਜਮਾਉਂਦਾ, ਗੋਰੀਆਂ ਤਲੀਆਂ ਉੱਤੇ

ਅਕਰਮ ਬਾਜਵਾ

ਜੇ ਨਾ ਵੇਲਾ ਸਰੋਂ ਜਮਾਉਂਦਾ, ਗੋਰੀਆਂ ਤਲੀਆਂ ਉੱਤੇ ਰੰਗ-ਬਰੰਗੇ ਰੰਗ ਨਾ ਆਉਂਦੇ ਫੁੱਲਾਂ ਕਲੀਆਂ ਉੱਤੇ ਦਿਲ ਦੇ ਅੱਲੇ ਜ਼ਖ਼ਮਾਂ ਤੇ ਅੰਗੂਰ ਅਜੇ ਨਹੀਂ ਆਇਆ, ਮੈਂ ਯਾਦਾਂ ਦੀਆਂ ਕਿੰਨੀਆਂ ਠੰਢੀਆਂ, ਮਲ੍ਹਮਾਂ ਮਲੀਆਂ ਉੱਤੇ ਸਾਰੀ ਉਮਰ ਉਦਾਸੀ ਕੱਤੀ, ਕੱਤ-ਕੱਤ ਵਿੰਨੀਆਂ ਪੋਰਾਂ, ਚਾਵਾਂ ਦੀ ਕੋਈ ਤੰਦ ਚੜ੍ਹੀ ਨਾ, ਸੱਧਰ ਨਲੀਆਂ ਉੱਤੇ ਚਾਰ-ਚੁਫ਼ੇਰੇ ਫੁੱਲ ਜਏ ਖਿੜ ਪਏ ਖ਼ੁਸ਼ਬੂਆ ਮੁਸ਼ਕਾਈਆਂ, ਜਦ ਗੋਰੀ ਨੇ ਪੋਰਾਂ ਧਰੀਆਂ, ਸਾਵੀਆਂ ਫਲੀਆਂ ਉੱਤੇ ਹੁਣ ਤੇ ਮੇਰੀ ਗ਼ੁਰਬਤ 'ਅਕਰਮ' ਚੱਸ ਦਿੰਦੀ ਏ ਮੈਨੂੰ, ਸੁਣਿਐਂ ਇਹ ਵੇਲਾ ਵੀ ਆਇਐ, ਕੁਤਬਾਂ, ਵਲੀਆਂ ਉੱਤੇ

Share on: Facebook or Twitter
Read this poem in: Roman or Shahmukhi

ਅਕਰਮ ਬਾਜਵਾ ਦੀ ਹੋਰ ਕਵਿਤਾ