ਸ਼ਾਹ ਸੱਦੇ ਦਰਬਾਰੇ ਮੈਨੂੰ

ਸ਼ਾਹ ਸੱਦੇ ਦਰਬਾਰੇ ਮੈਨੂੰ
ਨਹੀਂ ਜਾਂਦਾ ਨਹੀਂ ਵਾਰੇ ਮੈਨੂੰ

ਮੈਂ ਖ਼ਾਸਾਂ ਦੇ ਮਤਲਬ ਦਾ ਹਾਂ
ਸਮਝਣ ਕਿਸਰਾਂ ਸਾਰੇ ਮੈਨੂੰ

ਜੇ ਗੱਲਾਂ ਦਾ ਜਾਦੂਗਰ ਏ
ਸ਼ੀਸ਼ੇ ਵਿਚ ਉਤਾਰੇ ਮੈਨੂੰ

ਮੈਨੂੰ ਲੋਕ ਵਿਚਾਰਾ ਕਹਿੰਦੇ
ਲਗਣ ਆਪ ਵਿਚਾਰੇ ਮੈਨੂੰ