ਆ ਹੁਣ ਮਸਲਾ ਹੱਲ ਤੇ ਕਰੀਏ

ਆ ਹੁਣ ਮਸਲਾ ਹੱਲ ਤੇ ਕਰੀਏ
ਕੱਠੇ ਬਹਿ ਕੇ ਗੱਲ ਤੇ ਕਰੀਏ

ਫ਼ਜਰ ਕਿਤਾਬ ਦੀ ਫ਼ਿਕਰ ਵੇ ਰੱਬਾ
ਰਾਤ ਦਾ ਵਰਕਾ ਥਲ ਤੇ ਕਰੀਏ

ਬੀੜੀ ਸਾਡੀ ਕਾਗ਼ਜ਼ ਦੀ ਏ
ਕੀ ਭਰਵਾਸਾ ਛਿੱਲ ਤੇ ਕਰੀਏ

ਇਸ਼ਕ ਨਗਰ ਤੱਕ ਔਖੇ ਪੈਂਡੇ
ਮੇਰੇ ਸੰਗ ਤੋਂ ਚੱਲ ਤੇ ਕਰੀਏ

ਨਾ ਮਿਲਣਾ ਮਜਬੂਰੀ ਬਣ ਗਈ
ਸੋਚਾਂ ਉਹਦੇ ਵੱਲ ਤੇ ਕਰੀਏ

ਲਾਹ ਦੇਵੇ ਯਾਂ ਸੀਨੇ ਲਾਵੇ
ਉਹਦੇ ਹੱਥੀਂ ਖੁੱਲ ਤੇ ਕਰੀਏ