ਖਿੜ ਪਿਆ ਚੰਬਾ ਚੁਫ਼ੇਰੇ ਮਹਿਰਮਾ

ਖਿੜ ਪਿਆ ਚੰਬਾ ਚੁਫ਼ੇਰੇ ਮਹਿਰਮਾ
ਮਾਰ ਹੁਣ ਵਤਨਾਂ ਨੂੰ ਫੇਰੇ ਮਹਿਰਮਾ

ਜਾਣ ਕੱਲੀ ਦੁੱਖ ਬਥੇਰੇ ਮਹਿਰਮਾ
ਪੈਰ ਨੰਗੇ ਰਾਹ ਲੰਮੇਰੇ ਮਹਿਰਮਾ

ਰੂਪ ਦੀ ਖੇਤੀ ਜਦੋਂ ਦੀ ਪੱਕ ਗਈ
ਆ ਗਏ ਫ਼ਸਲੀ ਮਿਹਰ ਮਾਹ

ਅੰਬਰੋਂ ਤੋਂ ਪਾਰ ਦੀ ਦੁਨੀਆ ਵਿਖਾ
ਚੱਲ ਅਗੇਰੇ ਤੋਂ ਅਗੇਰੇ ਮਹਿਰਮਾ

ਸ਼ਾਂਤੀ ਦੇ ਸੂਰਜਾਂ ਨੂੰ ਖਾ ਗਏ
ਜ਼ੁਲਮ ਦੇ ਖ਼ੂਨੀ ਅਨ੍ਹੇਰੇ ਮਹਿਰਮਾ