ਕਦੀ ਹੰਝੂ ਬਣ ਕੇ ਟਪਕਦਾ ਏ ਦਿਲ

ਕਦੀ ਹੰਝੂ ਬਣ ਕੇ ਟਪਕਦਾ ਏ ਦਿਲ
ਕਦੀ ਬਣ ਕੇ ਅੱਗ ਭੜਕਦਾ ਏ ਦਿਲ

ਕਦੀ ਚੁੱਪ ਕਰ ਜਾਂਦਾ ਏ ਖ਼ੋਰੇ ਕਿਉਂ
ਫ਼ਿਰ ਹੌਲੇ ਹੌਲੇ ਧੜਕਦਾ ਏ ਦਿਲ

ਫ਼ਿਰ ਛਪਣ ਨਾਲ਼ ਵੀ ਛਪਦਾ ਨਹੀਂ
ਜਦ ਕਲੀਆਂ ਵਾਂਗੂੰ ਮਹਿਕਦਾ ਏ ਦਿਲ

ਤੇਰੇ ਮੁਖੜੇ ਨੂੰ ਜਦ ਵੇਖ ਲਵੇ
ਜਨ ਬਣ ਕੇ ਫ਼ਿਰ ਚਮਕਦਾ ਏ ਦਿਲ

ਜਦ ਪੀ ਲਵੇ ਤੇਰੀਆਂ ਅੱਖੀਆਂ ਤੋਂ
ਪਿਆ ਨਸ਼ੇ ਵਿਚ ਫ਼ਿਰ ਬਹਕਦਾ ਏ ਦਿਲ

ਤੇਰਾ ਗਵਾਚਾ ਅਮਜਦ ਨਹੀਂ ਲੱਭਣਾ
ਕਿਸੇ ਹੋਰ ਦੇ ਸੀਨੇ ਧੜਕਦਾ ਏ ਦਿਲ