ਕਸੂਰ ਦਯਾ ਯਾਦਾਂ

ਵਿਖਾ ਚੌਂਕ ਵਿਚ ਤਪਦਾ ਤੰਦੂਰ ਸਾਨੂੰ
ਪੀਲੀ ਸਰਸੋਂ ਦਿਆਂ ਖੀਤਿਆਂ ਦਾ ਨੂਰ ਸਾਨੂੰ

ਕੁੜੀ ਪੰਜਾਬ ਦੀ ਸ਼ਰਮ ਨਾਲ਼ ਘੁੰਢ ਕੱਢ ਕੇ
ਬੈਠੀ ਪੀੜ੍ਹੇ ਅਤੇ ਲਗਦੀ ਸੀ ਹੋਰ ਸਾਨੂੰ

ਤੱਤੀ ਜਵਾਨੀ ਨੇ ਅੱਖੀਆਂ ਦੇ ਪਿੱਛੇ ਲੱਗ ਕੇ
ਪੱਟ ਜੜਾਂ ਤੋਂ ਲੈ ਗਈ ਦੂਰ ਸਾਨੂੰ

ਵੱਡੇ ਡੇਰੇ ਤੇ ਕਾਰਾਂ ਦੀ ਬਹੁਤ ਵੇਖੀਆਂ
ਟੁੱਟੀਆਂ ਸੜਕਾਂ ਤੇ ਟਾਂਗੇ ਮਨਜ਼ੂਰ ਸਾਨੂੰ

ਅੰਦਰ ਸੇ ਤੇ ਫ਼ਲੂ ਦੇ ਨੇਂ ਕਸੂਰੀ ਮਿਠੜੇ
ਨਾਲੇ ਭਲੇ ਨਈਂ ਅੰਬੀਆਂ ਦੇ ਬੂਰ ਸਾਨੂੰ

ਗੀਤ ਲੱਖਾਂ ਸਣੇ ਦੁਨੀਆ ਤੇ ਨਹੀਂ ਲੱਭਿਆ
ਨੂਰਜਹਾਂ ਦਿਆਂ ਰਾਗਾਂ ਦਾ ਸਰੂਰ ਸਾਨੂੰ

ਕਿੰਨੇ ਜੱਗ ਛਾਨੇ ਨੀਂ ਕਿੰਨੀ ਖੁਹਾ ਖਾਦੀ ਏ
ਹੁਣ ਲੈ ਜਾ ਦੁੱਲਾ ਬੁਲ੍ਹੇ ਦੇ ਕਸੂਰ ਸਾਨੂੰ

ਹਵਾਲਾ: ਮੁੱਕਰ ਗਈਆਂ ਨੇਂ ਛਾਂਵਾਂ, ਅਲਰਜ਼ਾਕ ਪਬਲੀਕੇਸ਼ਨਜ਼ ਲਾਹੌਰ; ਸਫ਼ਾ 71 ( ਹਵਾਲਾ ਵੇਖੋ )