ਮੈਂ ਇਹ ਤੇ ਕਦੀ ਵੀ ਨਹੀਂ ਚਾਹਿਆ
ਕਿ ਤੈਨੂੰ ਕਾਬੂ ਵਿਚ ਕਰਾਂ
ਕਿਉਂ ਜੇ ਤੂੰ ਕਾਬੂ ਵਿਚ ਆਨ ਵਾਲਾ ਹੋਂਦੋਂ
ਤੇ ਮੈਂ ਤੈਨੂੰ ਚਾਹੁੰਦੀ ਈ ਨਾ
ਮੈਂ ਤੇ ਬੱਸ ਚਾਹਿਆ ਏ
ਕਾਬੂ ਕਰਨਾ ਨਹੀਂ ਚਾਹਿਆ

ਹਵਾਲਾ: ਮੈਂ ਲੱਭਣ ਚਲੀ; ਸੁਚੇਤ ਕਿਤਾਬ ਘਰ ਲਾਹੌਰ; ਸਫ਼ਾ 45 ( ਹਵਾਲਾ ਵੇਖੋ )