ਹੱਥੋਂ ਛੁੱਟੀਆਂ
ਵਿੰਗਾਂ ਟੁੱਟੀਆਂ
ਨਾਲ਼ੀ ਸਿੱਟਿਆਂ
ਰੀਝਾਂ ਮੁੱਕੀਆਂ
ਝਾਂਗਾਂ ਸਕੀਆਂ
ਬੀਜਿਆ ਖੱਟਿਆ
ਕੂੜ ਈ ਵੱਟਿਆ
ਮੁਢੋਂ ਪੁੱਟਿਆ
ਥੱਕ ਕੇ ਚਟਿਆ
ਫ਼ਿਰ ਕੀ ਹੋਇਆ!

ਦੁੱਖ ਨੇਂ ਲੱਖਾਂ
ਭੱਜੀਆਂ ਅੱਖਾਂ
ਅੱਥਰੂ ਜਲ਼ ਥਲ
ਮਰਨਾ ਹਰ ਪਲ਼
ਹੱਥੀਂ ਦਿੱਤੀਆਂ
ਦਿੰਦੇਂ ਚਿੱਥੀਆਂ
ਹੋਣ ਨਾ ਢਿੱਲੀਆਂ
ਨੀਹਾਂ ਹੱਲਿਆਂ
ਉਡਣ ਖੁੱਲੀਆਂ
ਫ਼ਿਰ ਕੀ ਹੋਇਆ!

ਲਹੂ ਦਾ ਰੰਗਿਆ
ਹਿਜਰ ਦਾ ਡੰਗਿਆ
ਵੇਲ਼ਾ ਭਾਰੀ
ਖਣਿਜ ਗਈ ਵਾਰੀ
ਕੋਈ ਨਾ ਢਾਰਿ
ਤੱਤਾ ਲੇਖਾ
ਭੁੱਲ ਭੁਲੇਖਾ
ਰੌਲ਼ਾ ਖੱਚ ਏ
ਝੂਠ ਈ ਸੱਚ ਏ
ਫ਼ਿਰ ਕੀ ਹੋਇਆ!

ਹਵਾਲਾ: ਖਿੱਚ, ਸੁਲੇਖ ਲਾਹੌਰ; ਸਫ਼ਾ 81 ( ਹਵਾਲਾ ਵੇਖੋ )