ਕਿਹੋ ਕੋਈ ਉਸ ਨਾਦਾਨ ਕੁੜੀ ਨੂੰ

ਕਿਹੋ ਕੋਈ ਉਸ ਨਾਦਾਨ ਕੁੜੀ ਨੂੰ
ਨਾਦਾਨਗੀ ਤੋਂ ਆ ਜਾਵੀਏ

ਬਹੁਤ ਨੇਂ ਖੇਡੇ ਗੱਡੀਆਂ ਪਟੋਲੇ
ਹੁਣ ਹਕੀਕਤ ਵਿਚ ਪੈਰ ਟਿਕਾਵੇ

ਤੱਤੀਆਂ ਨੇਂ ਜ਼ਮਾਨੇ ਦੀਆਂ ਵਾਵਾਂ
ਸੂਰਜ ਛਪਣਿਓਂ ਘਰ ਆਵਯੇ

ਕਿਹੋ ਕੋਈ ਉਸ ਨਾਦਾਨ ਕੁੜੀ ਨੂੰ
ਨਾਦਾਨਗੀ ਤੋਂ ਆ ਜਾਵੀਏ

ਕਿਹੋ ਕੋਈ ਉਸ ਕੁੜੀ ਦੇ ਬਾਪ ਨੂੰ
ਚਾਰ ਦੀਵਾਰੀ ਉੱਚੀ ਕਰਵਾਵੇ

ਵੀੜ੍ਹੇ ਚ ਖੇਡ ਦੀ ਨਾਦਾਨ ਵਿਚਾਰੀ
ਮੇਲ਼ੀ ਅੱਖ ਤੋਂ ਬੱਸ ਬਚ ਜਾਵੇ

ਕਿਹੋ ਕੋਈ ਉਸ ਨਾਦਾਨ ਕੁੜੀ ਨੂੰ
ਆਪਣੇ ਹਾਸੇ ਡੱਕਾ ਲਾਵਯੇ

ਕਿਹੋ ਕੋਈ ਉਸ ਮਾਂ ਤੱਤੜੀ ਨੂੰ
ਆਪਣੀ ਜਾਈ ਨਿੱਤ ਸਮਝਾਵਯੇ

ਬਹੁਤ ਹੋਈਆਂ ਸ਼ੀਸ਼ੇ ਨਾਲ਼ ਗੱਲਾਂ
ਹੁਣ ਸ਼ੀਸ਼ੇ ਤੇ ਪਰਦਾ ਪਾਵੇ

ਖ਼ੌਫ਼ਜ਼ਦਾ ਹੈ ਜ਼ਿੰਦਗੀ ਉਸ ਦੀ
ਸ਼ੁਕਰ ਕਰਦਿਆਂ ਹੀ ਲੰਘ ਜਾਵੇ

ਤੂੰ ਅਮਾਨਤ ਹੈਂ ਧੀਏ ਕਿਸੇ ਦੀ
ਅਮਾਨਤ ਵਿਚ ਖ਼ਿਆਨਤ ਆਵਯੇ

ਵਸੀਅਤ ਦੀ ਇਹ ਪਰਚੀ ਤੇਰੀ
ਵਿਸ਼ਵਾਸ ਦੇ ਬਦਲੇ ਕੋਈ ਲੈ ਜਾਵੇ

ਕਿਹੋ ਕੋਈ ਉਸ ਨਾਦਾਨ ਕੁੜੀ ਨੂੰ
ਨਾਦਾਨਗੀ ਤੋਂ ਆ ਜਾਵੀਏ

ਬਹੁਤ ਨੇਂ ਖੇਡੇ ਗੱਡੀਆਂ ਪਟੋਲੇ
ਹੁਣ ਹਕੀਕਤ ਵਿਚ ਪੈਰ ਟਿਕਾਵੇ