ਇਸ਼ਕ ਇਕ ਅਨਮੋਲ ਸਰਮਾਇਆ

ਇਹ ਇਸ਼ਕ ਜ਼ਿੰਦਗੀ ਦਾ ਅਨਮੋਲ ਸਰਮਾਇਆ ਹੈ
ਇਸ ਵਿਚੋਂ ਹੀ ਇਨਸਾਨ ਨੇ ਭਗਵਾਨ ਪਾਇਆ ਹੈ

ਜ਼ਾਲਮ ਜ਼ਮਾਨਾ ਕੀ ਜਾਨੈਂ ਦੀਵਾਨਗੀ ਦੀਵਾਨੇ ਦੀ
ਇਸ ਨੇ ਤਾਂ ਪੱਥਰਾਂ ਤੋਂ ਵੀ ਗੀਤ ਗਵਾਇਆ ਹੈ

ਕਾਰੋਬਾਰ ਕਰਦੇ ਹਨ ਕੁੱਝ ਲੋਕ ਮੁਹੱਬਤ ਦਾ
ਇਸੇ ਕਾਰੋਬਾਰ ਚੋਂ ਉਨ੍ਹਾਂ ਘਾਟਾ ਹੀ ਪਾਇਆ ਹੈ

ਕਿਸ ਕੰਮ ਨੇ ਵੈਰ ਵਿਰੋਧ ਤੇ ਆਕੜਾਂਂ
ਜਿਸ ਨੇ ਵੀ ਕੀਤੀਆਂ ਉਸ ਖ਼ੁਦ ਨੂੰ ਮਿਟਾਇਆ ਹੈ