ਲੰਮੇ ਪੰਧ ਚ ਤੁਰਦਿਆਂ ਤੁਰਦਿਆਂ
ਸ਼ਾਮ ਪਈ ਤੇ ਲਿਸ਼ਕਣ ਲੱਗਾ
ਗੂਹੜੀ ਲਾਲੀ ਦੇ ਵਿਚਕਾਰ
ਤੇਰੇ ਪਿਆਰ ਦਾ ਚਿੰਨ
ਨਾਜ਼ੁਕ ਭਰੇ ਸਰੀਰਾਂ ਵਿਚੋਂ
ਦੱਸੀ ਰੂਪ ਦੀ ਲਵ
ਜਿਵੇਂ ਜਾ ਨਿਗਲੇ ਫੁੱਲਾਂ ਦੇ ਵਿਚ
ਵਾਸ਼ਨਾ ਜਾਏ ਖਲੋ
ਸੋਚਾਂ ਦੇ ਵਿਚ ਖਿਲਰਨ ਲੱਗ ਪਏ
ਤਾਰਿਆਂ ਵਰਗੇ ਲੋਕ
ਇੰਜ ਲਗਦਾ ਏ ਨੇੜੇ ਆ ਗਈ
ਹਨ ਸੱਜਣ ਦੀ ਝੋਕ