ਵੇਲ਼ਾ ਨੇੜੇ ਢਕਿਆ ਡਾਹਡਾ ਕੜਾ ਕਿਸੇ ਦਾ

ਵੇਲ਼ਾ ਨੇੜੇ ਢਕਿਆ ਡਾਹਡਾ ਕੜਾ ਕਿਸੇ ਦਾ
ਸਾਡੇ ਸਿਰ ਤੇ ਪੇ ਨਾ ਜਾਵੇ ਗੜ੍ਹ ਕਿਸੇ ਦਾ

ਕਰ ਜਾ ਤੇਰੇ ਹੱਥੋਂ ਭਲਾ ਜੇ ਹੋਜਾਵੇ ਤੇ
ਰੱਬ ਵੀ ਖ਼ੁਸ਼ ਹੁੰਦਾ ਜੇ ਪਟਈਏ ਅੜਾ ਕਿਸੇ ਦਾ

ਇਕ ਵਾਰੀ ਕੋਈ ਕਾਰਾ ਕਾਰਕੇ ਬਚ ਵੀ ਜਾਏ
ਓੜਕ ਉਸ ਦੇ ਸਿਰ ਪੇ ਜਾਂਦਾ ਦੜਾ ਕਿਸੇ ਦਾ

ਘਰ ਦੇ ਰੂੰ ਦੀ ਨਿੱਘ ਬਿਗਾਨੀ ਲਘਦੀ ਏ
ਆਪਣੇ ਲੀਫ਼ ਤੇ ਚਾੜ੍ਹ ਲਈਏ ਜੇ ਪੜ੍ਹ ਕਿਸੇ ਦਾ

ਮੇਰੀ ਥਾਂ ਉਹ ਪਰ੍ਹੀਆ ਦੇ ਵਿਚ ਬੋਲ ਪਿਆ ਸੀ
ਜਿਨ੍ਹੀਂ ਅੱਜ ਤੱਕ ਕੀਤਾ ਨਈਂ ਸੀ ਧੜਾ ਕਿਸੇ ਦਾ

ਮਾਂਗਵੇਂ ਪਾਣੀ ਨਾਲ਼ ਤ੍ਰਹਿ ਕੀ ਲਾਹੁਣੀ ਅਰਸ਼ਦ
ਖੂਹ ਕਿਸੇ ਦਾ, ਲੱਜ ਕਿਸੇ ਦੀ, ਘੜਾ ਕਿਸੇ ਦਾ