ਆਇਆ ਏ ਪੈਗ਼ਾਮ, ਕੱਲ੍ਹ ਨੂੰ ਆਵਣਗੇ

ਆਇਆ ਏ ਪੈਗ਼ਾਮ, ਕੱਲ੍ਹ ਨੂੰ ਆਵਣਗੇ
ਵਿਹਲ ਨਹੀਂ ਅੱਜ ਸ਼ਾਮ, ਕੱਲ੍ਹ ਨੂੰ ਆਵਣਗੇ

ਵੇਖ ਲਈਉ ਕੋਈ ਖ਼ਾਬ ਖਾਲੀ ਅੱਖੀਉ ਨੀ
ਅੱਜ ਕਰੋ ਆਰਾਮ, ਕੱਲ੍ਹ ਨੂੰ ਆਵਣਗੇ

ਹੁੰਦੀ ਪਈ ਜਮਾਤ ਸਭਾਂ ਮਸੀਤਾਂ ਵਿਚ
ਸਾਡੇ ਪੇਸ਼ ਇਮਾਮ, ਕੱਲ੍ਹ ਨੂੰ ਆਂਵਣਗੇ

ਸੋਚ ਰਿਹਾ ਸਾਂ ਕਿੰਜ ਮਿਲੇਸਾਂ ਮਿਤਰਾਂ ਨੂੰ
ਹੋ ਕੇ ਜਦ ਨਾਕਾਮ, ਕੱਲ੍ਹ ਨੂੰ ਆਵਣਗੇ

ਅਸ਼ਰਫ਼ ਅੱਜ ਨਹੀਂ ਵਿਹਲ ਸਜਣ-ਫ਼ਬਣ ਤੋਂ
ਛੇੜਣ ਲਈ ਕਤਲਾਮ ਕੱਲ੍ਹ ਨੂੰ ਆਵਣਗੇ