ਸਾਡਾ ਕੀ ਅਖ਼ਤਿਆਰ ਏ ਸੱਜਣਾ

ਅਸ਼ਰਫ਼ ਪਾਲ਼

ਸਾਡਾ ਕੀ ਅਖ਼ਤਿਆਰ ਏ ਸੱਜਣਾ ਤੇਰੇ ਹੱਥ ਮੁਹਾਰ ਏ ਸੱਜਣਾ ਲੈ ਚੱਲ ਜਿੱਥੇ ਵੀ ਲੈ ਜਾਣਾ, ਸਾਡਾ ਕੀ ਇਨਕਾਰ ਏ ਸੱਜਣਾ ਪੁੱਛ ਨਾ ਅਸਾਂ ਗ਼ਰੀਬੀ ਕਾਰਣ, ਜੀਵਨ ਰੱਬ ਦੀ ਮਾਰ ਏ ਸੱਜਣਾ ਐਵੇਂ ਇਕ ਫ਼ਰੇਬ ਏ ਨਹੀਂ ਤੇ, ਕੀਹਨੂੰ ਕਿਸ ਥੀਂ ਪਿਆਰ ਏ ਸੱਜਣਾ ਉਹਦੇ ਨਾਂ ਤੇ ਜ਼ਰਾ ਬੁਲਾ ਜਾ, 'ਅਸ਼ਰਫ਼' ਤੇਰਾ ਯਾਰ ਏ ਸੱਜਣਾ

Share on: Facebook or Twitter
Read this poem in: Roman or Shahmukhi