ਹਟਕੋ!
ਸਾਨੂੰ ਮਰਨ ਤੋਂ ਹਟਕੋ!
ਅਸੀਂ ਲੱਗੇ ਤੇ ਬਦਕਿਸਮਤ ਰੁੱਖਾਂ ਵਾਂਗੂੰ
ਦਰਿਆਵਾਂ ਕੰਢੇ।।।।।
ਆਪਣੀ ਸੂਰਤ ਵੇਖ ਵੇਖ ਝੁਰਦੇ ਰਾਹਨਦੇ
ਸੱਜਣਾ!
ਸੁੱਕ ਪੜਕੇ ਹੋਠਾਂ ਉੱਤੇ ਹਾਸਾ ਕਿਥੋਂ ਧਰੀਏ
ਮੇਰੇ ਕੋਲ਼ ਤੇ ਗੱਲ੍ਹਾਂ ਉੱਤੇ ਹੰਝੂਵਾਂ ਦੇ ਖਰੀਂਡ
ਤੋਂ ਕਹਿਣਾ ਐਂ ਹੱਸੋ
ਸਾਡਾ ਧਨ ਤੇ ਮੁਠ ਹੱਡੀਆਂ ਦੀ
ਤੇ ਹੱਡੀਆਂ ਕੌਣ ਖ਼ਰੀਦੇ?
ਤੇ ਵਿੱਤ ਕਿਹੜੀ ਕੀਮਤ ਭਰਕੇ?
ਹਾਸਾ ਮਿਲ ਲਿਆਈਏ
ਵਿੱਤ ਵੀ ਸੱਜਣਾ!
ਜੇ ਆਹੰਦਾ ਐਂ ਤੇ ਹੱਸ ਪੰਨਾ