ਬਿਜੜੇ ਦੇ ਆਹਲਣੇ ਵਾਂਗੂੰ
ਤੀਲਾ ਤੀਲਾ, ਰੇਸ਼ਾ ਰੇਸ਼ਾ ਕਰਕੇ
ਅਪਣਾ ਆਪ ਜੋੜੀਂਦਾ
ਇੱਕ ਇੱਕ ਵੱਲ ਦੇ ਗੁੰਝਲ ਨੂੰ
ਜੱਫੇ ਮਾਰਨ ਨੂੰ ਦਿਲ ਕਰਦਾ
ਡਾਹਢੇ ਔਖੇ ਸਫ਼ਰ ਮੁਸਾਫ਼ਰ ਜਿੰਦ ਦੇ
ਤੇ ਵਿੱਤ ਅੱਖਾਂ ਤੇ ਸਾਹਵਾਂ ਦਾ ਇੱਕ ਲਸ਼ਕਰ
ਘੇਰਾ ਆਨ ਘਤੀਂਦਾ।। ਓ ਮੀਰਈਏ ਜਿੰਦੇ
ਇਹ ਸਾਹਵਾਂ ਜੀਕਣ ਖੀਹਰੇ ਤੇ ਵੀਹਰੇ ਹੋਏ ਵਹੂਸ਼ਾਂ ਦੀਆਂ
ਤੇ ਨਾ ਡੱਕ ਸਿਕਸਾਂ ਮੈਂ ਉਹ ਮੀਰਈਏ ਜਿੰਦੇ
ਮੌਸਮ ਤੇਰੇ ਖਿਲਰਨ ਦੇ
ਮੌਸਮ ਤੇ ਨਾਂ ਏ
ਖਿਲਰਨ ਤੇ ਜੋੜੀਜਨ ਦੇ ਵਸਬਾਂ ਦਾ

ਓ ਮੀਰਈਏ ਜਿੰਦੇ
ਬਿਜੜੇ ਦੇ ਆਹਲਣੇ ਵਾਂਗੂੰ
ਤੀਲਾ ਤੀਲਾ, ਰੇਸ਼ਾ ਰੇਸ਼ਾ ਕਰਕੇ
ਅਪਣਾ ਆਪ ਜੋੜੀਂਦਾ