ਲਫ਼ਜ਼ਾਂ ਦੀ ਜੁਗਾਲੀ

ਪਿਆਰ ਦਾ ਹੋਣਾ
ਸੁਖੀ ਗੱਲ ਨਹੀਂ
ਕਿਹੜਾ ਬੰਦਾ ਭੱਜ ਕੇ ਕਰ ਲੈਂਦਾ ਏ
ਇਹ ਕੋਈ ਘਰ ਦਾ ਥੁੜਿਆ ਸੌਦਾ ਨਹੀਂ
ਜੋ ਬਜ਼ਾਰੋਂ ਲਏ
ਬਖ਼ਤਾਂ ਤੇ ਮੁਕੱਦਰਾਂ ਦੀ ਗੱਲ ਏ
ਜੇਕਰ ਗਡਰੀਆਂ ਨਸਲਾਂ ਦੀਆਂ ਹਯਾਤੀਆਂ ਨੂੰ
ਅਸੀਂ ਬਹਿ ਫਿਰੂ ਲਏ
ਕਿਤਨੇ ਸਨ ਜੋ ਆਪਣੀ ਜ਼ਿੰਦਗੀ ਦੇ ਵਿਚ
ਪਿਆਰ ਦੀ ਬੀੜੀ ਠੱਲੇ
ਕੁੱਝ ਨੋੜੇ ਹੋਏ ਢੱਗੇ

ਕੁੱਝ ਖੂਹ ਵਿਚ ਜਮੈ ਪਿੱਪਲ
ਤੇ ਕੁੱਝ ਛੜੇ ਵੀਹਾੜ ਵਪਾਰ
ਪਿਆਰ ਦੇ ਹੁਣੇ ਦੇ ਰੋਣੇ ਤੋਂ
ਗੱਲ ਦੂਜੀ ਵੱਧ ਗਈ
ਕਿ ਜੇਕਰ ਬੰਦਾ ਪਿਆਰ ਕਰੇ ਤੇ
ਉਹਦਾ ਦਿਲ ਏ ਆਖੀਏ
ਪਰ ਮੈਨੂੰ ਡਰ ਏ
ਜੇਕਰ ਮੈਂ ਉਹਨੂੰ ਆ ਖਿਆਹ
ਮੈਂ ਤੈਨੂੰ ਕਰਦਾ ਆਂਂ
ਇਸ ਦੇ ਕੰਨਾਂ ਦੇ ਫ਼ਿਲਟਰ ਚੋਂ

ਮੇਰੇ ਸਾਰੇ ਵਰਤੇ ਹੋਏ
ਪਿਆਰ ਕਰਨ ਦੇ ਅੱਖਰ
ਆਟੇ ਦੇ ਦੇ ਵਾਨਗੋਂਂ
ਛਾਨੇ ਜਾਣੇ
ਪਿਆਰ ਕਰਨ ਦੇ ਲਫ਼ਜ਼ਾਂ ਦੀ ਵਰਤੋਂ ਇੰਜ ਈ ਏ
ਜਿਵੇਂ ਢੋਰ ਜੁਗਾਲੀ ਕਰਦੇ