ਖੋਜ

ਕੋਈ ਤੇ ਹੋਵੇ

ਕੋਈ ਤੇ ਹੋਵੇ ਜੋ ਨਾਲ਼ ਮੇਰੇ ਖਲੋ ਕੇ ਧਰਤੀ ਦੇ ਚੈਨ ਪਾਰੋਂ ਟਿੱਕਾ ਕੇ ਹਿੱਸੇ ਦੀ ਚੈੱਕ ਮਾਰੇ ਤੇ ਏਸ ਧਰਤੀ ਦੇ ਹਾਂ ਨੂੰ ਠਾਰੇ ਕੋਈ ਤੇ ਹੋਵੇ ਜੋ ਹੱਕ ਦੀ ਖ਼ਾਤਿਰ ਤਲ਼ੀ ਤੇ ਸਿਰ ਰੱਖ ਕੇ ਰਾਜ਼ੀ ਹੋਵੇ ਅਸਾਡੇ ਪੈਰਾਂ ਚੋਂ ਸਿਵਲ ਕੱਢੇ ਜਵਾਨ ਪੁੱਤਰਾਂ ਦੇ ਪਾਕ ਲਹੂਆਂ ਦਾ ਵੈਰ ਮੰਗੇ ਵਸੇਬ ਸਾਰੇ ਦੀ ਖ਼ੈਰ ਮੰਗੇ ਕੋਈ ਤੇ ਹੋਵੇ ਜੋ ਨਾਲ਼ ਜੰਮਿਆਂ ਦੀ ਲਾਸ਼ ਲੱਭੇ ਫ਼ਿਰ ਇਨ੍ਹਾਂ ਲਾਸ਼ਾਂ ਦੇ ਟੋਟੇ ਜੌੜੇ ਖਿਲਰਦੇ ਜੁੱਸਿਆਂ ਦੀ ਗਠੜੀ ਬੰਨ੍ਹੇ ਯਕੀਨ ਹਿੰਮਤ ਦੇ ਨਾਲ਼ ਆਪੇ ਈ ਆਪਣੇ ਮੋਢੇ ਤੇ ਆਪ ਚਾਵੇ ਜਵਾਨ ਲਾਸ਼ਾਂ ਤੇ ਵੈਣ ਪਾਵੇ ਕੋਈ ਤੇ ਹੋਵੇ ਜੋ ਸੁੱਕੀਆਂ ਭੈਣਾਂ ਦੇ ਸਿਰ ਤੇ ਆ ਕੇ ਪਿਆਰ ਦੇਵੇ ਭਰਾ ਤੇ ਬਾਪੂ ਦੀ ਪੱਗ ਸੰਭਾਲੇ ਕਬੀਲਦਾਰੀ ਤੇ ਸਾਕਾਂ ਸੀਨਾਂ ਦਾ ਮਾਣ ਰੱਖੇ ਸਮੇ ਦੇ ਮਿੱਥੇ ਤੋਂ ਮੁੜ੍ਹਕਾ ਪੂਜੇ ਹਵਾ ਦੇ ਹੱਥਾਂ ਚੋਂ ਬੂਟੀ ਖਾਵੇ ਕੋਈ ਤੇ ਹੋਵੇ ਜੋ ਏਸ ਜ਼ਾਲਮ ਦੀ ਰੋਗ ਤੇ ਨਸ਼ਤਰ ਚਲਾ ਕੇ ਲਹੂ ਦਾ ਨਗਾਲ ਕੱਢੇ ਹਯਾਤੀ ਵੰਡੇ ਚੋਧਾਰ ਬਹਿ ਕੇ ਧਰੋਹ ਤੇ ਸਿੰਗਲ ਤੇ ਜਾ ਕੇ ਉਨਖ਼ਾਂ ਦਾ ਪੈਰ ਰੱਖੇ ਕੋਈ ਤੇ ਹੋਵੇ ਜੋ ਏਸ ਧਰਤੀ ਤੋਂ ਆ ਕੇ ਜ਼ੁਲਮਾਂ ਦਾ ਬੀ ਮੁਕਾਵੇ ਚੌਫ਼ੇਰ ਸਿੱਖਾਂ ਦੀ ਰੀਤ ਪਾਵੇ ਸੰਭਾਲੇ ਉਜੜ ਕੇ ਟੁਰ ਗਈਆਂ ਨੂੰ ਦਿਲਾਸੇ ਦੇਵੇ ਉਦਾਸੀਆਂ ਨੂੰ ਕੋਈ ਤੇ ਹੋਵੇ ਜੋ ਜਾਨ ਵਾਰਨ ਦਾ ਸਾੜ ਫਿੱਕੇ ਰੁਸੀਵੇਂ ਮਾਰੇ ਵਸੇਬ ਨੂੰ ਆ ਕੇ ਧਰ ਦੇਵੇ ਡੂ ਲਾਂਦੇ ਜੁੱਸਿਆਂ ਨੂੰ ਢਾਸਣਾ ਦੇ ਕੇ ਸੋਗ ਕੱਢੇ ਜਿਵੇਂ ਵੀ ਹੋਵੇ ਇਹ ਰੋਗ ਕੱਢੇ ਕੋਈ ਤੇ ਹੋਵੇ ਜੋ ਲਹੂ ਦੇ ਦਰਿਆ ਚੋਂ ਰੇਤ ਕੱਢੇ ਤੇ ਸਾਡੇ ਉਜੜਨ ਦੇ ਭੇਤ ਕੱਢੇ

See this page in:   Roman    ਗੁਰਮੁਖੀ    شاہ مُکھی
ਆਸਿਮ ਪੜ੍ਹਿਆਰ Picture

ਆਸਿਮ ਪੜ੍ਹਿਆਰ ਨਨਕਾਣਾ ਸਾਹਿਬ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਦੇ ਸ਼ਾਇਰ ਨੇਂ। ਆਪ ਦੀ ਪੰ...

ਆਸਿਮ ਪੜ੍ਹਿਆਰ ਦੀ ਹੋਰ ਕਵਿਤਾ