ਕਾਲ਼ੀ ਰਾਤ ਮੁਕਾਉਣ ਲੱਗੀਆਂ ਸੁਰ ਲਗਦੀ ਏ

ਕਾਲ਼ੀ ਰਾਤ ਮੁਕਾਉਣ ਲੱਗੀਆਂ ਸੁਰ ਲਗਦੀ ਏ
ਸੂਰਜ ਸਿਰ ਤੇ ਚਾਵਨ ਲੱਗੀਆਂ ਸੁਰ ਲਗਦੀ ਏ

ਇਸ ਨੂੰ ਕਿਹੜੀ ਜਹਨਦੀ ਰੋਜ਼ ਈ ਲੜ ਕੇ ਪੇਚੇ
ਅੱਖੀਂ ਗੇੜ ਕੇ ਲਾਵਣ ਲੱਗੀਆਂ ਸੁਰ ਲਗਦੀ ਏ

ਕੌੜੀਆਂ ਫਿੱਕੀਆਂ ਪੀ ਜਾਂਦੇ ਨੇਂ ਇੰਜ ਤੇ ਲੋਕੀ
ਗੱਲਾਂ ਚਿੱਥ ਕੇ ਖਾਵਣ ਲੱਗੀਆਂ ਸੁਰ ਲਗਦੀ ਏ

ਇਹ ਸੱਜਣਾ ਕੇ ਝੁਮਕੇ ਕੁਨੀਨ ਪਾਵਨ ਸੌਖੇ
ਤਾਣੇ ਝੋਲ਼ੀ ਪਾਵਨ ਲੱਗੀਆਂ ਸੁਰ ਲਗਦੀ ਏ

ਰੱਜ ਹੋਵੇ ਤੇ ਬੇਸਿਰ ਤੇ ਵੀ ਸਰੋਚ ਹੁੰਦੇ
ਭੁੱਖ ਨੂੰ ਸੁਰ ਵਿਚ ਗਾਵਣ ਲੱਗੀਆਂ ਸੁਰ ਲਗਦੀ ਏ

See this page in  Roman  or  شاہ مُکھی

ਅੱਯੂਬ ਕਮੋਕਾ ਦੀ ਹੋਰ ਕਵਿਤਾ