ਇਲਮ ਦਾ ਨਾਹੀਂ ਕੋਈ ਹਿਸਾਬ

ਇਲਮ ਦਾ ਨਾਹੀਂ ਕੋਈ ਹਿਸਾਬ
ਹਰ ਬੰਦਾ ਇਕ ਨਵੀਂ ਕਿਤਾਬ

ਭਾਵੇਂ ਲੱਖ ਦਲੀਲਾਂ ਘੜ
ਕਈ ਸਵਾਲ ਨੇਂ ਬਿਨਾ ਜਵਾਬ

ਖ਼ੁਸ਼ਬੂ ਖਿੱਲਰੀ ਯਾਦਾਂ ਦੀ
ਸੁਕੇ ਵੇਖੇ ਜਦੋਂ ਗੁਲਾਬ

ਕੰਮ ਕਿਸੇ ਦੇ ਆਉਣ ਲਈ
ਰੱਖੀਏ ਨਾ ਕੋਈ ਮੁੱਖ ਸਵਾਬ

ਪੜ੍ਹ ਕੇ ਕਾਫ਼ੀ ਬੁਲ੍ਹੇ ਦੀ
ਇਸ਼ਕ ਮਾਹੀ ਦੇ ਖੁੱਲੇ ਬਾਬ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਫ਼ਾ 43 ( ਹਵਾਲਾ ਵੇਖੋ )