ਸਮਝੋ ਉਹ ਈ ਪੂਰੀ ਏ

ਸਮਝੋ ਉਹ ਈ ਪੂਰੀ ਏ
ਜਿਹੜੀ ਗੱਲ ਅਧੂਰੀ ਏ

ਰੂਪ ਦਾ ਹੌਕਾ ਸੁਣਿਆ ਈ
ਆਖੇ ਅੱਖ ਜ਼ਰੂਰੀ ਏ

ਸਦਕੇ ਵਾਂਗਰ ਦਿੰਦਾ ਏ
ਜੋ ਮੇਰੀ ਮਜ਼ਦੂਰੀ ਏ

ਫੁੱਲਾਂ ਵਰਗੇ ਮੁਖੜੇ ਤੇ
ਹਾਸੇ ਭਿੰਨੀ ਘੂਰੀ ਏ

ਤੈਨੂੰ ਰੰਗਣਾ ਮਹਿਕਾਂ ਨਾਲ਼
ਚਿੱਤਰ ਦੀ ਮਜਬੂਰੀ ਏ

ਇਕੋ ਸਾਹ ਦਾ ਪੈਂਡਾ ਏ ਬੱਸ
ਆਜ਼ਮ ਕਿਹੜੀ ਦੂਰੀ ਏ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਾਂਝ; ਸਫ਼ਾ 37 ( ਹਵਾਲਾ ਵੇਖੋ )