ਦਾਦੂ ਹਿਕ ਬਦਮਾਸ਼
ਉੱਚਾ ਸ਼ਿਮਲਾ ਰੱਖੇ
ਚਿੱਟੇ ਕੱਪੜੇ ਲਾਏ
ਟੁਰਨਾ ਫਿਰਨਾ ਫ਼ਿਤਨਾ
ਕੋਈ ਕੰਮ ਨਾ ਛੋੜੇ
ਰਾਤੀ ਸੰਨ੍ਹਾਂ ਲਾਏ
ਫ਼ਜ਼ਰੀਂ ਕਿੱਕਰਾਂ ਤਲ਼ੇ
ਬਹਿ ਕੇ ਖੇਡੇ ਤਾਸ਼
ਨਿੱਕੇ ਵੱਡੇ ਸਾਰੇ
ਉਸ ਨੇ ਅੱਗੇ ਨੰਗੇ
ਰਾਹ ਵਿਚ ਖੁੱਲ ਕੇ ਪਾਣੀ
ਕੁੜੀਆਂ ਕੋਲੋਂ ਮੰਗੇ
ਜਿਥੋਂ ਕੋਈ ਰੁਕੇ
ਓਥੋਂ ਮੁੜ ਮੁੜ ਲੰਗੇ
ਕਿਸੀ ਵਿਚੋਂ ਫ਼ਜ਼ਰੀਂ
ਲੱਭੀ ਉਸ ਨੀ ਲਾਸ਼