ਮਿਲ਼ ਨਾਂ ਘੁੱਗੂ ਵੱਜਿਆ

ਮਿਲ਼ ਨਾਂ ਘੁੱਗੂ ਵੱਜਿਆ
ਫ਼ਜ਼ਲਾ ਹੋ ਲੀਨ ਹੋ ਲੀਨ ਆਇਆ
ਕਰਮਾ ਸਭ ਕੁੱਝ ਸੁੱਟ ਕੇ ਭੱਜਿਆ
ਮਿਲ ਨਾਂ ਘੁੱਗੂ ਵੱਜਿਆ
ਫ਼ਿਲਮੀ ਨਗ਼ਮੇ ਸੁਣ ਕੇ
ਹੋਟਲ ਵਿਚ ਹਰ ਗਾਹਕ ਨਾਂ ਦਿਲ
ਕੋਰੇ ਭਾਂਡੇ ਵਾਂਗੂੰ ਵੱਜਿਆ
ਮਿਲ ਨਾਂ ਘੁੱਗੂ ਵੱਜਿਆ

ਕੌਣ ਕਿਰਾਇਆ ਦੇਸੀ?"
"ਪਹਿਲੀ ਨੀ ਅੱਜ ਪੰਦਰ੍ਹਾਂ ਹੋਈ
ਮੁਣਸ਼ੀ ਮੁੱਛਾਂ ਵੱਟ ਕੇ ਗੱਜਿਆ
ਮਿਲ ਨਾਂ ਘੁੱਗੂ ਵੱਜਿਆ
ਸ਼ਾਦਾਂ ਪੇਕੇ ਆਈ
ਕੋਠੇ ਤੇ ਗਲੀਆਂ ਨੀ ਰੌਣਕ
ਨੌਰਾ ਲਾੜੇ ਵਾਂਗੂੰ ਸਜਿਆ
ਮਿਲ ਨਾਂ ਘੁੱਗੂ ਵੱਜਿਆ
ਭਾਗੋ ਜੁਗਤੀ ਮਾਸੀ
ਘਰ ਘਰ ਗੱਲਾਂ, ਘਰ ਘਰ ਹਾਸਾ
ਹਿੱਕ ਪਰਦਾ ਚਾਇਆ, ਹਿੱਕ ਕੱਜਿਆ
ਮਿਲ ਨਾਂ ਘੁੱਗੂ ਵੱਜਿਆ
ਇੰਜਣ ਖਟਖਟ ਚਲੇ
ਦਿਲ ਲੋਹੇ ਨਾਲ਼ ਲੋਹਾ ਹੋਇਆ
ਫ਼ਿਰ ਵੀ ਭੁੱਖਾ ਪੇਟ ਨਾ ਰੁਝਿਆ
ਮਿਲ ਨਾਂ ਘੁੱਗੂ ਵੱਜੀ