ਵਗਣਾਂ ਪਿਆ ਸਵਾਂ ਢੋਲਾ

ਵਗਣਾਂ ਪਿਆ ਸਵਾਂ ਢੋਲਾ
ਛੋੜ ਨਾ ਦੇਵੀਂ ਬਾਂਹ ਢੋਲਾ
ਲਹਿਰਾਂ ਭੇਤ ਦਿਲੇ ਨੇ ਖੁੱਲੇ
ਵੱਟੇ ਵੱਟੇ ਅਤੇ ਬੋਲੇ
ਤੈਂਡਾ ਮੀਂਡਾ ਨਾਂ ਢੋਲਾ
ਵਗਣਾਂ ਪਿਆ ਸਵਾਂ ਢੋਲਾ

ਮੈਂ ਖੋਹੇ ਤੇ ਪਾਣੀ ਗਈ ਆਂ
ਤੂੰ ਤੱਕਿਆ ਤੇ ਮੈਂ ਹੱਸ ਪਈ ਆਂ
ਘਰ ਘਰ ਪਿਆ ਨਿਆਂ ਢੋਲਾ
ਵਗਣਾਂ ਪਿਆ ਸਵਾਂ ਢੋਲਾ
ਡੁੰਗੀ ਪੱਗ ਤੇ ਉੱਚਾ ਸ਼ਿਮਲਾ
ਦਿਲ ਤੱਕ ਤੱਕ ਕੇ ਹੋਇਆ ਕਮਲਾ
ਕਮਲੇ ਆਂ ਕਿੰਜ ਸਮਝਾਂ ਢੋਲਾ
ਵਗਣਾਂ ਪਿਆ ਸਵਾਂ ਢੋਲਾ
ਆਸ ਦਿਲੇ ਨੀ ਤੌਲਾ ਮਾਸਾ
ਬੇਰ ਭੁਲਾਊ ਤੈਂਡਾ ਹਾਸਾ
ਆਪਣੀ ਗੱਲ ਨਾ ਗੁਮਾਂ ਢੋਲਾ
ਵਗਣਾਂ ਪਿਆ ਸਵਾਂ ਢੋਲਾ
ਦੁਨੀਆ ਪਲ ਪਲ ਰੰਗ ਵਟਾਏ
ਧੁੱਪ ਗ਼ਮਾਂ ਨੀ ਚੜ੍ਹਨੀ ਆਏ
ਕਰ ਸ਼ਿਮਲੇ ਨੀ ਛਾਂ ਢੋਲਾ
ਵਗਣਾਂ ਪਿਆ ਸਵਾਂ ਢੋਲਾ