ਹੱਸਦੇ ਬੁਲ੍ਹੀਂ ਜੇ ਫ਼ਜਰੇ ਇਨਸਾਨ ਮਿਲੇ

ਹੱਸਦੇ ਬੁਲ੍ਹੀਂ ਜੇ ਫ਼ਜਰੇ ਇਨਸਾਨ ਮਿਲੇ
ਭੇਸ ਵੱਟਾ ਕੇ ਬੰਦੇ ਦਾ ਰਹਿਮਾਨ ਮਿਲੇ

ਲਗਰਾਂ ਪਿਤਾਂ ਫੁੱਲਾਂ ਖ਼ੁਸ਼ਬੂ ਤਿਤਲੀ ਚੋਂ
ਝੁਕ ਜਾਂ ਜਿੱਥੇ ਯਾਰ ਤੇਰੀ ਪਹਿਚਾਣ ਮਿਲੇ

ਗ਼ਜ਼ਲਾਂ ਦੀ ਸ਼ਹਿਜ਼ਾਦੀ ਨੂੰ ਪਹਿਨਾ ਦੇਵਾਂ
ਹੀਰਿਆਂ ਵਰਗੀ ਅੱਖਰਾਂ ਦੀ ਜੇ ਕਾਨ ਮਿਲੇ

ਰੂਹ ਮੇਰੀ ਨੂੰ ਯਾਰ ਤਰਾਵਤ ਤੇਰੀ ਏ
ਮਾਂ ਦੀ ਕੁੱਖੋਂ ਜੌਂ ਜਿਸਮਾਂ ਨੂੰ ਜਾਣ ਮਿਲੇ

ਦੋਜ਼ਖ਼ ਵਰਗਾ ਸੇਕ ਚੜ੍ਹਾਇਆ ਗ਼ੁਰਬਤ ਨੇ
ਦਿਲ ਦੀ ਕੱਢ ਹਵਾੜ ਲਵਾਂ ਜੇ ਹਾਣ ਮਿਲੇ

ਮੈਨੂੰ ਵਾ ਕੋਈ ਦੱਸੇ ਨਫ਼ਸ ਨੂੰ ਮਾਰਨ ਦਾ
ਏਸ ਜਗਤ ਵਿਚ ਇੰਜ ਦਾ ਕੋਈ ਭਲਵਾਨ ਮਿਲੇ

ਚੰਮ ਲਏ ਫੁੱਲ ਗੁਲਾਬੀ ਛੂਹ ਲਾਂ ਨਾਗਾਂ ਨੂੰ
ਹੁਸਨ ਦੀਏ ਸਰਕਾਰੇ ਅੱਖ ਨੂੰ ਦਾਨ ਮਿਲੇ

ਹਾੜੀ ਸੌ ਕੇ ਸੋਨੀ ਸਾਵਣ ਰੋੜ੍ਹ ਲਈ
ਮੱਝਾਂ ਵੇਚਣ ਮੰਡੀ ਵਿਚ ਕਿਸਾਨ ਮਿਲੇ

ਓਥੇ ਓਥੇ ਅਸਾਂ ਮਸੀਤ ਉਸਾਰ ਲਈ
ਜਿਥੇ ਜਿਥੇ ਤੇਰੇ ਪੇੜ ਨਿਸ਼ਾਨ ਮਿਲੇ

ਸਾਵੇਂ ਬਾ ਕੇ ਯਾਰ ਸੁਣੇ ਚੱਸ ਆਵਯੇ
ਮੇਰੀ ਗ਼ਜ਼ਲ ਨੂੰ ਸਿਰ ਸਾਜ਼ਾਂ ਤੇ ਤਾਣ ਮਿਲੇ

ਕੱਢਦੇ ਕਾਹਨੂੰ ਜਿੰਦ ਦੀ ਝੀਖੀ ਮੰਜੀ ਦੀ
ਬਾਵੇ ਵਰਗਾ ਜੇ ਕਾਰ ਸੱਦ ਤਰਖਾਣ ਮਿਲੇ