ਤੇਰੀ ਕਸਮੇ ਸ਼ੀਸ਼ੇ ਸਾਵੇਂ, ਨਿੱਤ ਤੇਰਾ ਦੀਦਾਰ ਕਰਾਂ

ਤੇਰੀ ਕਸਮੇ ਸ਼ੀਸ਼ੇ ਸਾਵੇਂ, ਨਿੱਤ ਤੇਰਾ ਦੀਦਾਰ ਕਰਾਂ
ਹੈਰਤ ਦੇ ਵਿਚ ਆਪ ਗਵਾਚਾਂ ਯਾਰ ਨੂੰ ਖ਼ੁਦਮੁਖ਼ਤਾਰ

ਦਿਲ ਦੀ ਵਿਚ ਹਕੂਮਤ ਸਾਂਵਲ ਤੈਨੂੰ ਸਿਰ ਸਰਦਾਰ ਕਰਾਂ
ਦਮਾਂ ਬਾਝ ਗ਼ੁਲਾਮ ਬਿਨਾਂ ਮੈਂ ਦੁੱਖ ਸੁੱਖ ਦਾ ਗ਼ਮ ਖ਼ਾਰ ਕਰਾਂ

ਜਿਸਮ ਮੇਰੇ ਦੇ ਕੱਚੇ ਅਨਸਰ ਤੇਰਾ ਹੇਤ ਪਕਾਂਦੇ ਨੇਂ
ਪੇੜ ਤੇਰੀ ਦਾ ਤਿਲਕ ਲੱਗਾ ਕੇ ਮਨ ਦਸਚ ਅਵਤਾਰ ਕਰਾਂ

ਇਸ਼ਕ ਕਨਾਤ, ਇਸ਼ਕ ਕਰਾਮਤ, ਕਾਟ ਕਦੂਰਤ ਨੂੰ ਕਰਕੇ
ਹੋ ਕੇ ਬੀਤ ਹਨੋੜੇ ਹਾਲੋਂ ਗੱਲ ਹਾਵਾਂ ਦਾ ਹਾਰ ਕਰਾਂ

ਹਰ ਜਾ ਜਿਸਦੇ ਜਲਵੇ ਜਾਰੀ, ਜੱਗ ਜਗਾਵਨ ਬਾਵਾ ਜੀ
ਜਾਣ ਤੋਂ ਦੀਨ ਈਮਾਨ ਤੋਂ ਵੱਧ ਕੇ, ਉਹਦੇ ਤੇ ਇਤਬਾਰ ਕਰਾਂ