ਜੀਵਨ ਜੋਗਾ ਪਰਦਾ ਜੌਂ ਜੌਂ ਕਰਦਾ ਏ

ਬਸ਼ੀਰ ਬਾਵਾ

ਜੀਵਨ ਜੋਗਾ ਪਰਦਾ ਜੌਂ ਜੌਂ ਕਰਦਾ ਏ ਉਹਨੂੰ ਯਾਦ ਮੇਰਾ ਹਰ ਲੂਂ ਲੂਂ ਕਰਦਾ ਏ ਦਰਦ ਖਿਡੌਣਾ ਸੋਲਾ ਖਿਡਾਰੀ ਮਨ ਬਾਲਕ ਹਮਕ ਹਮਕ ਚੰਨ ਫੜਦਾ ਊਂ ਊਂ ਕਰਦਾ ਏ ਖ਼ੁਸ਼ਬੂਆਂ ਦਿਆਂ ਫੰਡਾਂ ਚੁੱਕ ਕੇ ਚੋਰ ਜਿਹਾ ਸੀਤ ਹਵਾ ਦਾ ਬਲ਼ਾ ਸੌਂ ਸੌਂ ਕਰਦਾ ਏ ਤਗੜੇ ਅੱਗੇ ਜੀ ਜੀ ਕਰਨਾਂ ਮਾੜੇ ਤੇ ਭੂਤ ਕਿਆ ਮੁਤਕੱਬਰ ਫੂੰ ਫੂੰ ਕਰਦਾ ਏ ਦਿਲ ਤੇ ਦਸਤਕ ਦਿੱਤੀ ਏ ਅੱਜ ਫ਼ਿਰ ਕਿਸੇ ਚਿਰ ਪਿੱਛੋਂ ਦਰ ਖੁਲ੍ਹੀਆਂ ਚੋਂ ਚੋਂ ਕਰਦਾ ਏ

Share on: Facebook or Twitter
Read this poem in: Roman or Shahmukhi

ਬਸ਼ੀਰ ਬਾਵਾ ਦੀ ਹੋਰ ਕਵਿਤਾ