ਵੇਲ਼ਾ ਪਾਤੀ ਚਾੜ੍ਹ ਰਿਹਾ

ਵੇਲ਼ਾ ਪਾਤੀ ਚਾੜ੍ਹ ਰਿਹਾ

ਵੇਲ਼ਾ ਪਾਤੀ ਚਾੜ੍ਹ ਰਿਹਾ ਬਲਵਾਨ ਜਿਹਾ
ਅਫ਼ਲਾਤੂਨੀ ਜ਼ਿਹਨ ਸਿਵਿਆਂ ਲੁਕਮਾਨ ਜਿਹਾ

ਆਪ ਫ਼ਰਿਸ਼ਤਾ ਬੰਦਾ ਸ਼ੈਤਾਨ ਕਦਯੇ
ਲਾਲਚ ਵਿਚ ਇਨਸਾਨ ਬਣੇ ਸ਼ੈਤਾਨ ਜਿਹਾ

ਭਕੜੇ ਰਾਹ ਵੀ ਮਹਿਕੇ ਮਹਿਕੇ ਦੱਸਦੇ ਸਨ
ਜੀਵਨ ਰਸਤਾ ਹੁਣ ਦੱਸੇ ਸੁੰਨਸਾਨ ਜਿਹਾ

ਰੀਤਾਂ ਬੁਲ੍ਹੀਂ ਚੁੱਪ ਦੇ ਜਿੰਦੇ ਮਾਰੇ ਨੇਂ
ਅੰਦਰ ਸ਼ੋਰ ਏ ਕੂੰਜਾਂ ਦੇ ਕੁਰਲਾਣ ਜਿਹਾ

ਮਾਹੀ ਨੂਰ ਦਿਲ ਵਾਲੇ ਚਿੰਨ ਆਂਹਦੇ ਨੀਂਂ
ਚੰਨ ਪੂਰਾ ਭੁੱਖੇ ਨੂੰ ਦੱਸੇ ਨਾਨ ਜਿਹਾ

ਆਪਣੇ ਮੂਹੋਂ ਲੋਕ ਫ਼ਰਿਸ਼ਤੇ ਬੰਦੇ ਨੇਂ
ਵਿਰਲਾ ਵਿਰਲਾ ਮਾਹਨੋ ਏ ਇਨਸਾਨ ਜਿਹਾ

ਰਿਸ਼ਵਤ, ਚੋਰੀ, ਡਾਕੇ, ਗ਼ੁਰਬਤ, ਗ਼ੱਦਾਰੀ
ਮੁਲਕ ਚ ਬਾਵਾ ਹਰ ਦੁੱਖ ਏ ਸਿਰ ਤਾਣ ਜਿਹਾ