ਖ਼ਾਕ ਦੇ ਵਿਚੋਂ ਚਾਨਣ ਛਿਲਕੇ ਨੂਰ ਜਿਹਾ

ਖ਼ਾਕ ਦੇ ਵਿਚੋਂ ਚਾਨਣ ਛਿਲਕੇ ਨੂਰ ਜਿਹਾ
ਜਸਰਾਂ ਵਿਚ ਜੜ੍ਹਾਂ ਦੇ ਲੁਕਿਆ ਬੋਰ ਜਿਹਾ

ਰੱਬੀ ਦੁੱਖ ਨੇ ਇੰਜ ਵਸੇਬ ਵਸਾਇਆ ਏ
ਵੇਖੋ ਤੇ ਹਰ ਜ਼ਰਾ ਏ ਕੋਹ ਤੌਰ ਜਿਹਾ

ਪਲਛੀ ਦੀ ਜੇ ਢਾਹਨੀ ਵੇਖੀ ਆ ਯਾਹ
ਵਾਲਾਂ ਵਿਚ ਸਵਾਂਧਾ ਉਹ ਸੰਧੂਰ ਜਿਹਾ

ਮੇਰਾ ਅੱਥਰਾ ਜਜ਼ਬਾ ਨੂਰ ਨਮਾਜ਼ੀ ਸੀ
ਸਿੱਧਾ ਸਾਦਾ ਸੋਹਣਾ ਯਾਰ ਜ਼ਹੂਰ ਜਿਹਾ

ਟੁੱਟੇ ਦਿਲ ਦੀ ਟੱਪਰੀ ਆਬਾਦ ਰਹਵਯੇ
ਸ਼ਾਹ ਰੋਗ ਤੋਂ ਜੋ ਨੇੜੇ ਵਸੇ ਦੂਰ ਜਿਹਾ

ਪੈਰ ਪੈਰ ਤੇ ਸੂਲ਼ੀ ਥੁੜ ਕੈਂ ਨਾ ਬਾਵਾ
ਨੰਗੇ ਪੈਰੀਂ ਜੀਵਨ ਪੰਧ ਖਜੂਰ ਜਿਹਾ