ਜ਼ਿਹਨ ਮੇਰੇ ਵਿਚ ਰੱਬੀ ਲਹਿਰਾਂ ਬਹਿਰਾਂ ਨੇਂ

ਜ਼ਿਹਨ ਮੇਰੇ ਵਿਚ ਰੱਬੀ ਲਹਿਰਾਂ ਬਹਿਰਾਂ ਨੇਂ
ਮੇਰਾ ਕੀ ਖੋਹਣਾ ਅਬਲੀਸੀ ਲਹਿਰਾਂ ਨੇਂ

ਜੇ ਉਹ ਪਲ ਏ ਉਹਦੀਆਂ ਰੱਕੜ ਰੀਝਾਂ ਰਹਿਣ
ਮੈਂ ਦਰਿਆਵਾਂ ਮੇਰੀਆਂ ਲੱਖਾਂ ਲਹਿਰਾਂ ਨੇਂ

ਸਮਝ ਨਹੀਂ ਆਉਂਦੀ ਕਹਿਣਾਂ ਚੜ੍ਹਾਏ ਨੀਂਂ
ਸੁੱਖ ਦੀਆਂ ਘੜੀਆਂ ਕਤਰ ਲਈਆਂ ਪਹਿਰਾਂ ਨੇ

ਧੂੰ ਰੌਲ਼ੀ ਮਹਿੰਗਾਈ ਗ਼ੁਰਬਤ ਬੇ ਹੱਸੀ
ਜ਼ਹਿਰ ਫ਼ਜ਼ਾ ਵਿਚ ਭਰ ਛੱਡਿਆ ਏ ਜ਼ਹਿਰਾਂ ਨੇ

ਮੁਸਲਿਮ ਕੌਮ ਸ਼ਹੀਦ ਕਰੇਂਦੇ ਨੇਂ ਕਾਫ਼ਰ
ਅਸਮਾਨਾਂ ਤੇ ਤਾਹੀਓਂ ਬਾਵਾ ਗਹਿਰਾਂ ਨੇਂ