ਸਾਹ ਲੈਣਾ ਵੀ ਮੁਸ਼ਕਿਲ ਹੋਇਆ

ਸਾਹ ਲੈਣਾ ਵੀ ਮੁਸ਼ਕਿਲ ਹੋਇਆ
ਰੱਬਾ ਇਹ ਕੀ ਅੱਜ ਕੱਲ੍ਹ ਹੋਇਆ

ਟੁਰਦੀ ਟੁਰਦੀ ਖਬਦੀ ਜਾਵਾਂ
ਰਸਤਾ ਸਾਰਾ ਦਲਦਲ ਹੋਇਆ

ਅਣ ਲਭਵੀਂ ਨੂੰ ਲੱਭਦਾ ਲੱਭਦਾ
ਦਿਲ ਮਰ ਜਾਣਾ ਪਾਗਲ ਹੋਇਆ

ਕੱਲੀ ਆਂ ਚਾਰ ਚੋਫ਼ੀਰਯੇ
ਸੋਚਾਂ ਦਾ ਇਕ ਜੰਗਲ਼ ਹੋਇਆ

ਜਿਸ ਵਿਚ ਤੇਰਾ ਨਾਂ ਆ ਯਾਹ
ਉਹ ਨਾ ਸ਼ਿਅਰ ਮੁਕੰਮਲ ਹੋਇਆ

ਬੇਦਰਦਾਂ ਦੇ ਪਿੱਛੇ ਲੱਗ ਕੇ
ਦਸ ਬੀਹ ਕੀ ਹਾਸਲ ਹੋਇਆ